ਅਕਸਰ ਵਿਆਹ ਦੇ ਸਮਾਗਮਾਂ ‘ਚ ਫਾਇਰਰਿੰਗ ਦੀਆਂ ਘਟਨਾਵਾਂ ਸਾਹਮਣੇ ਆਉਂਦੀਆ ਹਨ | ਇਹ ਹਾਦਸੇ ਡੀਜੇ, ਜਾਗੋ ਵਰਗੇ ਪ੍ਰੋਗਰਾਮ ‘ਚ ਦੇਖੇ ਜਾਂਦੇ ਹਨ| ਹਾਲਾਂਕਿ ਸਰਕਾਰ ਨੇ ਸਮਾਗਮਾਂ ਦੌਰਾਨ ਹਥਿਆਰ ਲੈ ਕੇ ਚੱਲਣ ਜਾਂ ਹਵਾ ਵਿੱਚ ਫਾਇਰਿੰਗ ਕਰਨ ’ਤੇ ਪਾਬੰਦੀ ਲਗਾਈ ਹੈ ਇਸ ਦੇ ਬਾਵਜੂਦ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ | ਜਿਸ ਨੇ ਪੁਲਿਸ ਨੂੰ ਵੀ ਭਾਜੜਾਂ ਪਾ ਦਿੱਤੀਆਂ ਹਨ |
ਇਹ ਵਿਡੀਉ ਫਿਲੌਰ ਇਲਾਕੇ ਗੁਰਾਇਆ ਥਾਣੇ ਦੇ ਪਿੰਡ ਚੱਕ ਦੇਸਰਾਜ ਦੀ ਦੱਸੀ ਜਾ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਦੇ ਜਾਗੋ ‘ਤੇ ਲੱਗੇ ਡੀਜੇ ‘ਤੇ ਲੋਕ ਭੰਗੜਾ ਪਾ ਰਹੇ ਹਨ ਅਤੇ ਇਕ ਨੌਜਵਾਨ ਹਵਾਈ ਫਾਇਰ ਕਰਦਾ ਹੈ। ਇਸ ਦੌਰਾਨ ਨੌਜਵਾਨ ਨੇ ਇਕ ਤੋਂ ਬਾਅਦ ਇਕ ਤਿੰਨ ਗੋਲੀਆਂ ਚਲਾਈਆਂ।
ਵਿਡੀਉ ‘ਚ ਇਸ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਨੂੰ ਗੋਲੀ ਲੱਗਦੀ ਨਜ਼ਰ ਆ ਰਹੀ ਹੈ ‘ਤੇ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ |ਹਾਲਾਂਕਿ ਪੁਲਿਸ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ | ਮ੍ਰਿਤਕ ਦੀ ਪਛਾਣ 45 ਸਾਲਾ ਪਰਮਜੀਤ ਸਿੰਘ ਵਜੋਂ ਹੋਈ ਹੈ, ਜੋ ਪਿੰਡ ਦੇ ਮੌਜੂਦਾ ਸਰਪੰਚ ਦਾ ਪਤੀ ਦੱਸਿਆ ਜਾਂਦਾ ਹੈ। ਇਹ ਘਟਨਾ ਇੱਕ ਵਿਆਹ ਮੌਕੇ ਵਾਪਰੀ ਦੱਸੀ ਜਾ ਰਹੀ ਹੈ।
ਵਿਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਪੁਲਸ ਪ੍ਰਸ਼ਾਸਨ ਦੁਆਰਾ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਗੋਲੀ ਚਲਾਉਣ ਵਾਲੇ ਨੌਜਵਾਨਾਂ ਦਾ ਹਥਿਆਰ ਵੀ ਜ਼ਬਤ ਕਰ ਲਿਆ ਜਾਵੇਗਾ। ਇਸ ਸਬੰਧੀ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਵਿਅਕਤੀ ਨੂੰ ਗੋਲੀ ਨਹੀਂ ਲੱਗੀ।
ਮ੍ਰਿਤਕ ਦੀ ਪਤਨੀ ਨੀਰੂ ਜੋ ਕਿ ਪਿੰਡ ਦੇ ਮੌਜੂਦਾ ਸਰਪੰਚ ਹਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਲੰਮੇ ਸਮੇਂ ਤੋਂ ਹਾਰਟ ਦੇ ਮਰੀਜ਼ ਸਨ | ਉਸਦੇ ਪਤੀ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ | ਜਾਗੋ ਦੇ ਪ੍ਰੋਗਰਾਮ ‘ਚ ਉਹ ਵੀ ਪਤੀ ਨਾਲ ਮੌਜੂਦ ਸਨ | ਪਰ ਉਨ੍ਹਾਂ ਨੂੰ ਫਾਇਰਰਿੰਗ ਬਾਰੇ ਕੋਈ ਜਾਣਕਾਰੀ ਨਹੀਂ ਹੈ | ਉਹ ਉਨ੍ਹਾਂ ਨੂੰ ਹਸਪਤਾਲ ਵੀ ਲੈ ਕੇ ਗਏ ਸਨ , ਪਰ ਡਾਕਟਰਾਂ ਵੱਲੋਂ ਵੀ ਇਹੀ ਦੱਸਿਆ ਜਾ ਰਿਹਾ ਹੈ ਕਿ 45 ਸਾਲਾ ਪਰਮਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ |