ਸ਼੍ਰੀ ਕ੍ਰਿਸ਼ਣਾ ਯੂਥ ਕਲੱਬ ਦੀ “ਅਪਸਾਈਕਲਿੰਗ ਟ੍ਰੈਸ਼ ਇਨ ਟੂ ਈਕੋ ਬ੍ਰਿਕਸ” ਮੁਹਿੰਮ ਦੇ ਤਹਿਤ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਅੱਜ ਸਰਕਾਰੀ ਕਾਲਜ ਜਾਡਲਾ ਵਿਖੇ ਇੱਕ ਆਕਰਸ਼ਕ ਅਤੇ ਵਾਤਾਵਰਨ ਮਿਤਰ ਸੈਲਫੀ ਪਵਾਇੰਟ ਸਥਾਪਿਤ ਕੀਤਾ ਗਿਆ ਹੈ। ਇਹ ਸੈਲਫੀ ਪਵਾਇੰਟ ਲਗਭਗ 50 ਕਿਲੋ ਪਲਾਸਟਿਕ ਵੇਸਟ ਤੋਂ ਤਿਆਰ ਕੀਤਾ ਗਿਆ ਹੈ, ਜੋ ਕਿ ਸਿੰਗਲ ਯੂਜ਼ ਪਲਾਸਟਿਕ ਦੇ ਖਿਲਾਫ ਇੱਕ ਮਜ਼ਬੂਤ ਸੁਨੇਹਾ ਦਿੰਦਾ ਹੈ। ਇਹ ਪਹਿਲ ਸ਼੍ਰੀ ਕ੍ਰਿਸ਼ਣਾ ਯੂਥ ਕਲੱਬ ਦੇ ਲਗਾਤਾਰ ਯਤਨ ਦਾ ਹਿੱਸਾ ਹੈ, ਜੋ ਪਿਛਲੇ ਤਿੰਨ ਸਾਲਾਂ ਤੋਂ “ਅਪਸਾਈਕਲਿੰਗ ਟ੍ਰੈਸ਼ ਇਨ ਟੂ ਈਕੋ ਬ੍ਰਿਕਸ” ਮੁਹਿੰਮ ਚਲਾ ਰਹੇ ਹਨ।
ਇਸ ਮੁਹਿੰਮ ਦੇ ਤਹਿਤ, ਵੇਸਟ ਪਲਾਸਟਿਕ ਬੋਤਲਾਂ ਵਿੱਚ ਪੌਲਿਥੀਨ ਬੈਗ ਭਰਕੇ ਈਕੋ ਬ੍ਰਿਕਸ ਤਿਆਰ ਕੀਤੇ ਜਾਂਦੇ ਹਨ ਅਤੇ ਫਿਰ ਇਨ੍ਹਾਂ ਤੋਂ ਵੱਖ-ਵੱਖ ਮਾਡਲ ਤਿਆਰ ਕੀਤੇ ਜਾਂਦੇ ਹਨ। ਕਲੱਬ ਦੇ ਪ੍ਰਧਾਨ ਅੰਕੁਸ਼ ਨਿਝਾਵਨ ਨੇ ਦੱਸਿਆ ਕਿ ਪਿਛਲੇ ਮਹੀਨੇ ਐੱਸ.ਡੀ.ਐਸ. ਸਰਕਾਰੀ ਕਾਲਜ ਜਾਡਲਾ ਵਿੱਚ ਆਯੋਜਿਤ ਇੱਕ ਵਰਕਸ਼ਾਪ ਵਿੱਚ ਕਾਲਜ ਦੇ ਐਨ.ਐੱਸ.ਐੱਸ. ਵਾਲੰਟੀਅਰਾਂ ਨੂੰ ਈਕੋ ਬ੍ਰਿਕਸ ਬਣਾਉਣ ਦੀ ਟ੍ਰੇਨਿੰਗ ਦਿੱਤੀ ਗਈ ਸੀ। ਵਾਲੰਟੀਅਰਾਂ ਨੇ ਸੱਤ ਰੋਜ਼ਾ ਐਨ.ਐੱਸ.ਐੱਸ. ਕੈਂਪ ਦੌਰਾਨ ਲਗਭਗ 250 ਈਕੋ ਬ੍ਰਿਕਸ ਤਿਆਰ ਕੀਤੇ, ਜਿਨ੍ਹਾਂ ਤੋਂ ਇਹ ਸੈਲਫੀ ਪਵਾਇੰਟ ਤਿਆਰ ਕੀਤਾ ਗਿਆ ਹੈ।
ਕਾਲਜ ਇੰਚਾਰਜ ਪ੍ਰਿਆ ਬਾਵਾ ਅਤੇ ਐਨ.ਐੱਸ.ਐੱਸ. ਪ੍ਰੋਗਰਾਮ ਅਫਸਰ ਸੋਨੀਆ ਨੇ ਇਸ ਮੁਹਿੰਮ ਦੀ ਸਰਾਹਣਾ ਕੀਤੀ ਅਤੇ ਕਿਹਾ ਕਿ ਸ਼੍ਰੀ ਕ੍ਰਿਸ਼ਣਾ ਯੂਥ ਕਲੱਬ ਵੱਲੋਂ ਸ਼ੁਰੂ ਕੀਤੀ ਗਈ ਇਹ ਪਹਿਲ ਨਾ ਸਿਰਫ ਵਾਤਾਵਰਨ ਸਬੰਧੀ ਜਾਗਰੂਕਤਾ ਫੈਲਾਉਂਦੀ ਹੈ, ਸਗੋਂ ਵਿਦਿਆਰਥੀਆਂ ਨੂੰ ਵਤਾਵਰਣ ਦੇ ਸੰਰੱਖਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਮੌਕਾ ਵੀ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਗਲੇ ਦਿਨਾਂ ਵਿੱਚ ਐਨ.ਐੱਸ.ਐੱਸ. ਵਾਲੰਟੀਅਰਾਂ ਵੱਲੋਂ ਈਕੋ ਬ੍ਰਿਕਸ ਤੋਂ ਹੋਰ ਮਾਡਲ ਤਿਆਰ ਕੀਤੇ ਜਾਣਗੇ, ਜਿਨ੍ਹਾਂ ਨੂੰ ਪਿੰਡ ਜਾਡਲਾ ਦੇ ਸਾਰਵਜਨਿਕ ਸਥਾਨਾਂ ‘ਤੇ ਸਥਾਪਿਤ ਕੀਤਾ ਜਾਵੇਗਾ।
ਇਸ ਸੈਲਫੀ ਪੌਇੰਟ ਨੂੰ ਤਿਆਰ ਕਰਨ ਵਿੱਚ ਯਮਨ ਕੁਮਾਰ, ਹਰਸ਼ਦੀਪ ਸਿੰਘ, ਦਮਨੀਤ ਸਿੰਘ, ਸਤਿੰਦਰਪ੍ਰੀਤ ਸਿੰਘ, ਗੁਰਦੀਪ ਕੌਰ, ਲਵਕਿਰਣ, ਆਰਤੀ, ਤਨੀਸ਼ਾ, ਪ੍ਰਿੰਸ ਜਸਪ੍ਰੀਤ, ਖੁਸ਼ੀ ਬਧਨ ਅਤੇ ਕੁਲਜੀਤ ਸਿੰਘ ਦਾ ਮਹੱਤਵਪੂਰਨ ਯੋਗਦਾਨ ਰਿਹਾ। ਇਸ ਮੌਕੇ ‘ਤੇ ਕਾਲਜ ਸਟਾਫ਼ ਪ੍ਰਿਆ ਬਾਵਾ, ਸੋਨੀਆ, ਡਾ. ਬਲਜੀਤ ਕੌਰ, ਜਸਵਿੰਦਰ ਰਲ ਅਤੇ ਪਰਮਜੀਤ ਕੌਰ ਵੀ ਮੌਜੂਦ ਰਹੇ।
ਯੁਵਾ ਵਰਗ ਲਈ ਸੁਨੇਹਾ
ਸ਼੍ਰੀ ਕ੍ਰਿਸ਼ਣਾ ਯੂਥ ਕਲੱਬ ਦੇ ਪ੍ਰਧਾਨ ਅੰਕੁਸ਼ ਨਿਝਾਵਨ ਨੇ ਇਸ ਮੌਕੇ ‘ਤੇ ਕਿਹਾ, “ਸਾਡੀ ਮੁਹਿੰਮ ਦਾ ਮੁੱਖ ਉਦੇਸ਼ ਵੇਸਟ ਪਲਾਸਟਿਕ ਦੇ ਦੁਬਾਰਾ ਉਪਯੋਗ ਨੂੰ ਬਢ਼ਾਵਾ ਦੇਣਾ ਅਤੇ ਸਮਾਜ ਵਿੱਚ ਵਾਤਾਵਰਨ ਸੰਭਾਲ ਲਈ ਜਾਗਰੂਕਤਾ ਫੈਲਾਉਣਾ ਹੈ। ਇਹ ਸੈਲਫੀ ਪੌਇੰਟ ਇੱਕ ਛੋਟਾ ਜਿਹਾ ਕਦਮ ਹੈ, ਪਰ ਇਸ ਰਾਹੀਂ ਅਸੀਂ ਇੱਕ ਵੱਡਾ ਸੁਨੇਹਾ ਦੇਣਾ ਚਾਹੁੰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਇਹ ਪਹਲ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰੇਗੀ ਅਤੇ ਉਹ ਵਾਤਾਵਰਨ ਨੂੰ ਬਚਾਉਣ ਵਿੱਚ ਸਰਗਰਮ ਹਿੱਸਾ ਲੈਣਗੇ। ਅਸੀਂ ਅੱਗੇ ਵੀ ਇਸ ਤਰ੍ਹਾਂ ਦੀਆਂ ਯੋਜਨਾਵਾਂ ‘ਤੇ ਕੰਮ ਕਰਾਂਗੇ, ਤਾਂ ਜੋ ਪਲਾਸਟਿਕ ਕਚਰੇ ਦੀ ਸਮੱਸਿਆ ਨਾਲ ਨਿਪਟਣ ਵਿੱਚ ਮਦਦ ਮਿਲ ਸਕੇ ਅਤੇ ਸਾਡੇ ਵਾਤਾਰਵਣ ਨੂੰ ਬਚਾਇਆ ਜਾ ਸਕੇ।”
ਮੁਹਿੰਮ ਦੀ ਸ਼ੁਰੂਆਤ ਅਤੇ ਉਦੇਸ਼
“ਅਪਸਾਈਕਲਿੰਗ ਟ੍ਰੈਸ਼ ਇਨ ਟੂ ਈਕੋ ਬ੍ਰਿਕਸ” ਮੁਹਿੰਮ 2022 ਵਿੱਚ ਸ਼੍ਰੀ ਕ੍ਰਿਸ਼ਣਾ ਯੂਥ ਕਲੱਬ ਵੱਲੋਂ ਸ਼ੁਰੂ ਕੀਤੀ ਗਈ ਸੀ, ਜਿਸਦਾ ਉਦੇਸ਼ ਵੇਸਟ ਪਲਾਸਟਿਕ ਦਾ ਦੁਬਾਰਾ ਉਪਯੋਗ ਕਰਨਾ ਅਤੇ ਵਾਤਾਵਰਨ ਸੰਭਾਲ ਲਈ ਜਾਗਰੂਕਤਾ ਫੈਲਾਉਣਾ ਹੈ। ਇਸ ਤਹਿਤ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਸਿੰਗਲ ਯੂਜ਼ ਪਲਾਸਟਿਕ ਬੈਗਾਂ ਨੂੰ ਵੇਸਟ ਬੋਤਲਾਂ ਵਿੱਚ ਭਰਕੇ ਈਕੋ ਬ੍ਰਿਕਸ ਬਣਾਉਂਦੇ ਹਨ। ਹੁਣ ਤੱਕ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਲਗਭਗ 1500 ਈਕੋ ਬ੍ਰਿਕਸ ਤਿਆਰ ਕੀਤੇ ਜਾ ਚੁਕੇ ਹਨ ।
ਵਿਸ਼ੇਸ਼ ਸਹਿਯੋਗ
ਇਸ ਮੁਹਿੰਮ ਵਿੱਚ ਨਗਰ ਕੌਂਸਲ ਨਵਾਂਸ਼ਹਿਰ, ਹਰਿਆਵਲ ਪੰਜਾਬ, ਨੇਹਰੂ ਯੁਵਾ ਕੇਂਦਰ ਅਤੇ ਕਲੱਬ ਦੇ ਮੈਂਬਰ ਕੁਲਜੀਤ ਸਿੰਘ, ਦੀਪਤਾਂਸ਼ੂ ਜਗਪਾਲ, ਕੁਨਾਲ ਪੁਰੀ, ਨਿਤੇਸ਼ ਤਿਵਾਰੀ, ਅਖਿਲ ਸ਼ਰਮਾ, ਹੈਰੀ ਚੋਹਾਨ, ਸੰਦੀਪ ਸਿੰਘ, ਮੋਹਿਤ ਜਾਂਗੜਾ ਅਤੇ ਸੂਰਜ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।
ਭਵਿੱਖ ਦੀਆਂ ਯੋਜਨਾਵਾਂ
ਕਲੱਬ ਵੱਲੋਂ ਈਕੋ ਬ੍ਰਿਕਸ ਤੋਂ ਵੱਖ-ਵੱਖ ਕਿਸਮ ਦੇ ਮੋਡਲ ਜਿਵੇਂ ਟ੍ਰੀ ਗਾਰਡ, ਬੈਂਚ, ਕੁੁਰਸੀਆਂ, ਸੈਲਫੀ ਪਵਾਇੰਟ ਆਦਿ ਤਿਆਰ ਕੀਤੇ ਜਾਣਗੇ। ਪਿਛਲੇ ਸਾਲ ਬਾਰਾਡਰੀ ਗਾਰਡਨ ਵਿੱਚ ਵੀ 60 ਕਿਲੋ ਪਲਾਸਟਿਕ ਵੇਸਟ ਤੋਂ ਤਿਆਰ ਕੀਤਾ ਗਿਆ “ਆਈ ਲਵ ਨਵਾਂਸ਼ਹਿਰ” ਸੈਲਫੀ ਪਵਾਇੰਟ ਸਥਾਪਿਤ ਕੀਤਾ ਗਿਆ ਸੀ, ਅਤੇ ਸਟੂਲ ਅਤੇ ਟੇਬਲ ਵੀ ਬਣਾਏ ਗਏ ਸਨ।