View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਬਾਬਾ ਹੰਸਾ ਸਿੰਘ ਸਪੋਰਟਸ ਐਂਡ ਕਲਚਰਲ ਚੈਰੀਟੇਬਲ ਟਰੱਸਟ ਬੱਛੋਵਾਲ ਵੱਲੋਂ 20ਵਾਂ ਸਲਾਨਾ ਮੇਲਾ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਰਤਨ ਅਤੇ ਅਰਦਾਸ ਨਾਲ ਹੋਈ। ਇਸ ਤੋਂ ਬਾਅਦ ਮੇਲੇ ਦਾ ਰਸਮੀ ਆਗਾਜ਼ ਸਰਪੰਚ, ਸੁਰਿੰਦਰ ਪਾਲ ਸਿੰਘ ਨੇ ਫੀਤਾ ਕੱਟ ਕੇ ਕੀਤਾ। ਅਮਰੀਕਾ ਤੋਂ ਪਹੁੰਚੇ ਪ੍ਰਸਿੱਧ ਗੀਤਕਾਰ ਮੱਖਣ ਲੁਹਾਰ ਨੇ ਸ਼ਮਾ ਰੌਸ਼ਨ ਕੀਤੀ। ਸੱਭਿਆਚਾਰਕ ਪ੍ਰੋਗਰਾਮ ਦੇ ਆਰੰਭ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੱਛੋਵਾਲ ਦੇ ਬੱਚਿਆਂ ਨੇ ਝੰਡੇ ਦਾ ਗੀਤ ਪੇਸ਼ ਕਰਕੇ ਸ਼ਹੀਦਾਂ ਨੂੰ ਯਾਦ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਵਿਰਕ ਦੇ ਬੱਚਿਆਂ ਨੇ ਨਸ਼ਿਆਂ ਦੇ ਖਿਲਾਫ ਕੋਰੀਓਗ੍ਰਾਫੀ ‘ਆਪਣਾ ਪੰਜਾਬ ਹੋਵੇ ਦੀ ਪੇਸ਼ਕਾਰੀ ਕੀਤੀ। ਸ. ਸ. ਸ. ਸ. ਮੁਕੰਦਪੁਰ ਦੀਆਂ ਵਿਦਿਆਰਥਣਾਂ ਨੇ ‘ਧੀਆਂ’ ਕੋਰੀਓਗ੍ਰਾਫੀ ਪੇਸ਼ ਕੀਤੀ।

ਅਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਵੱਲੋਂ ਟੀਮ ਇੰਚਾਰਜ ਬੀਬਾ ਕੁਲਵੰਤ ਦੀ ਆਗਵਾਈ ਵਿੱਚ ਡਾ. ਦੇਵਿੰਦਰ ਕੁਮਾਰ ਦੁਆਰਾ ਰਚਿਤ ਅਤੇ ਰਣਜੀਤ ਬਾਂਸਲ ਦੁਆਰਾ ਨਿਰਦੇਸ਼ਿਤ ਇਨਕਲਾਬੀ ਨਾਟਕ “ਮਸ਼ਾਲਾਂ ਦਾ ਕਾਫਲਾ” ਦੀ ਪੇਸ਼ਕਾਰੀ ਕੀਤੀ ਗਈ। ਦਰਸ਼ਕਾਂ ਨਾਲ ਖਚਾਖਚ ਭਰੇ ਹੋਏ ਹਾਲ ਵਿੱਚ ਜਿੰਨੀ ਸ਼ਾਂਤੀ ਅਤੇ ਇਕਾਗਰਤਾ ਨਾਲ ਇਹ ਨਾਟਕ ਵੇਖਿਆ ਗਿਆ ਉਹ ਇਸ ਦੀ ਸਫਲਤਾ ਦੀ ਮੂੰਹ ਬੋਲਦੀ ਤਸਵੀਰ ਸੀ।ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਇੱਕ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ।ਨਾਟਕ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਵਿੱਚ ਅਜੇ ਬਾਂਸਲ, ਇੰਦਰਜੀਤ ਪਾਲ, ਕੁਲਵਿੰਦਰ ਕੌਰ, ਬਬੀਤ ਧੁਲੇਤਾ, ਆਰ ਕਮਲ, ਨਬੀਤਾ ਚੰਬਾ, ਐੱਸ. ਪੀ. ਸਿੰਘ,ਜਸਵੀਰ ਜੱਸੀ ਅਤੇ ਸਵਿਤਾ ਸ਼ਾਮਿਲ ਸਨ। ਸ਼ਹੀਦਾਂ ਨੂੰ ਨਮਨ ਕਰਦਿਆਂ ਤੇ ਮੌਜੂਦਾ ਸਿਸਟਮ ਉੱਤੇ ਚੋਟ ਕਰਦਿਆਂ ਗਾਇਕ ਬਬਲੀ ਨੇ ਬਹੁਤ ਖੂਬਸੂਰਤ ਗੀਤ ਗਾਏ। ਪ੍ਰੋਗਰਾਮ ਅਖੀਰ ਵਿੱਚ ਸ. ਸ. ਸ. ਸ. ਸ. ਵਿਰਕ ਦੀਆਂ ਵਿਦਿਆਰਥਣਾਂ ਦੁਆਰਾ ਇਨਕਲਾਬੀ ਬੋਲੀਆਂ ਉੱਤੇ ਪਾਇਆ ਗਿਆ ਗਿੱਧਾ ਇਸ ਪ੍ਰੋਗਰਾਮ ਦਾ ਸਿਖਰ ਹੋ ਨਿੱਬੜਿਆ।

ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ, ਸੰਤੋਖ ਸਿੰਘ ਢੇਸੀ ਨੇ ਦੱਸਿਆ ਕਿ ਉਹ ਪਿਛਲੇ ਵੀਹ ਸਾਲਾਂ ਤੋਂ ਲਗਾਤਾਰ ਇਹ ਮੇਲਾ ਕਰਵਾ ਰਹੇ ਹਨ। ਇਸ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਕੋਲੋਂ ਪੇਸ਼ਕਾਰੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ। ਪ੍ਰੋਗਰਾਮ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਸ. ਹਰਜੀਤ ਸਿੰਘ ਢੇਸੀ, ਅਜਮੇਰ ਸਿੱਧੂ ਅਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੀਬਾ ਕੁਲਵੰਤ ਨੇ ਮੰਚ ਸੰਚਾਲਨ ਦਾ ਬਾਖੂਬੀ ਕੀਤਾ।


 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਗੁਰਦਾਸਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਬਾਅਦ ਹੁਣ

|

|

|

ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੈਂਡੀ ਤੱਖੜ ਇੱਕ ਵਾਰ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਕੇਸਰੀ ਮੀਡੀਆ ਗਰੁੱਪ ‘ਤੇ ਪ੍ਰਦੂਸ਼ਣ ਕੰਟਰੋਲ ਬੋਰਡ

|

|

|

ਜਲੰਧਰ–ਅੰਮ੍ਰਿਤਸਰ ਹਾਈਵੇ ‘ਤੇ ਸਵੇਰੇ ਉਸ ਸਮੇਂ ਹੜ੍ਹਕੜ ਮਚ ਗਈ, ਜਦੋਂ

|

|

|

ਖ਼ਬਰਿਸਤਾਨ ਨੈੱਟਵਰਕ : ਪੰਜਾਬ ਵਿੱਚ ਧਮਕੀ ਭਰੇ ਈਮੇਲ ਮਿਲਣ ਦਾ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ