ਬਠਿੰਡਾ ‘ਚ ਵੀ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਉਣ ਵਿਚ ਕਾਮਯਾਬ ਹੋ ਗਈ ਹੈ। ਇਸ ਦੌਰਾਨ ਕੈਬਨਿਟ ਮੰਤਰੀ ਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਬਠਿੰਡਾ ਪੁੱਜੇ, ਜਿਥੇ ਉਨ੍ਹਾਂ ਆਪ ਦੇ ਨਵੇਂ ਬਣੇ ਮੇਅਰ ਪਦਮਜੀਤ ਮਹਿਤਾ ਨੂੰ ਵਧਾਈ ਦਿੱਤੀ।
Heartiest congratulations to @ArvindKejriwal ji, @BhagwantMann ji, @raghav_chadha ji, @SandeepPathak04 ji @AamAadmiParty for a landslide win of @AAPPunjab ‘s Padamjit Singh Mehta as Mayor of Bathinda Muncipal Corporation
— Aman Arora (@AroraAmanSunam) February 5, 2025
ਦੱਸ ਦੇਈਏ ਕਿ ਵਾਰਡ ਨੰਬਰ 48 ਤੋਂ ਉੱਪ-ਚੋਣ ਜਿੱਤ ਕੇ ਕੌਂਸਲਰ ਬਣੇ ‘ਆਪ’ ਦੇ ਪਦਮਜੀਤ ਮਹਿਤਾ ਨੂੰ 50 ਵਿੱਚੋਂ 35 ਵੋਟਾਂ ਮਿਲੀਆਂ ਹਨ ਜਿਸ ਕਾਰਨ ਉਹ ਨਵੇਂ ਮੇਅਰ ਚੁਣੇ ਗਏ ਹਨ। ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਸਪੁੱਤਰ ਹਨ। ਉਹ ਇੰਗਲੈਂਡ ਯੂਨੀਵਰਸਿਟੀ ਤੋਂ ਉੱਚ-ਵਿਦਿਅਕ ਹਾਸਿਲ ਹਨ ਤੇ ਪੰਜਾਬ ਨਹੀਂ ਸਗੋਂ ਭਾਰਤ ਅੰਦਰ ਸਭ ਤੋਂ ਘੱਟ ਉਮਰ ਦੇ ਮੇਅਰ ਬਣੇ ਹਨ
ਅਮਨ ਅਰੋੜਾ ਨੇ ਸਾਥ ਦੇਣ ਲਈ ਸਮੁੱਚੇ ਕੌਂਸਲਰਾਂ ਦਾ ਧੰਨਵਾਦ ਕੀਤਾ। ਅਰੋੜਾ ਨੇ ਕਿਹਾ ਕਿ ਹੁਣ ਤੱਕ ਆਪ ਸੂਬੇ ਦੇ ਕੁਲ 37 ਸ਼ਹਿਰਾਂ ਵਿੱਚ ਹੋਈਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਵਿੱਚ ਜਿੱਤ ਦਰਜ ਕਰ ਕੇ 35 ਸ਼ਹਿਰਾਂ ਵਿੱਚ ਆਪਣੇ ਮੇਅਰ ਅਤੇ ਪ੍ਰਧਾਨ ਬਣਾ ਚੁੱਕੀ ਹੈ ਤੇ ਲੋਕ ਪੂਰੀ ਤਰ੍ਹਾਂ ਆਪ ਨਾਲ ਖੜੇ ਹਨ। ਉਨ੍ਹਾਂ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਆਪ ਦੇ ਉੱਪ- ਪ੍ਰਧਾਨ ਵਿਧਾਇਕ ਸੈਰੀ ਕਲਸੀ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਚੇਅਰਮੈਨ ਸਵਿੰਦਰ ਸਿੰਘ ਖਿੰਡਾਂ, ਜਸਬੀਰ ਦਈਆ ਵਿਧਾਇਕ ਫਿਰੋਜ਼ਪੁਰ ਆਦਿ ਮੌਜੂਦ ਸਨ।