ਅਮਰੀਕਾ ਵਿਚ ਇਕ ਲੜਾਕੂ ਜਹਾਜ਼ ਕ੍ਰੈਸ਼ ਹੋਣ ਦੀ ਸੂਚਨਾ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਅਲਾਸਕਾ ਵਿੱਚ ਇੱਕ ਉੱਨਤ ਅਮਰੀਕੀ ਲੜਾਕੂ ਜਹਾਜ਼ F35 ਹਾਦਸਾਗ੍ਰਸਤ ਹੋ ਗਿਆ।
ਪਾਇਲਟ ਦੀ ਜਾਨ ਬਚੀ
F-35 fighter jet crashed at Eielson Air Force Base in Alaska, near Fairbanks
Pilot survives uninjured and can be seen in his parachute after ejecting#EielsonAirForceBase #Alaska pic.twitter.com/cOXrszvmlF
— Culture War (@CultureWar2020) January 29, 2025
ਇਸ ਹਾਦਸੇ ਵਿੱਚ ਇੱਕ ਅਮਰੀਕੀ ਹਵਾਈ ਸੈਨਾ ਦੇ ਪਾਇਲਟ ਦੇ ਸੁਰੱਖਿਅਤ ਹੋਣ ਦੀ ਖ਼ਬਰ ਹੈ। ਪਾਇਲਟ ਨੇ ਪੈਰਾਸ਼ੂਟ ਦੀ ਮਦਦ ਨਾਲ ਆਪਣੀ ਜਾਨ ਬਚਾਈ। ਇਹ ਹਾਦਸਾ ਅਲਾਸਕਾ ਦੇ ਆਈਲਸਨ ਏਅਰ ਫੋਰਸ ਬੇਸ ‘ਤੇ ਸਿਖਲਾਈ ਦੌਰਾਨ ਵਾਪਰਿਆ।
ਇਹ ਹਾਦਸਾ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ 3:19 ਵਜੇ (ਸਥਾਨਕ ਸਮੇਂ ਅਨੁਸਾਰ ਮੰਗਲਵਾਰ ਦੁਪਹਿਰ 12:49 ਵਜੇ) ਵਾਪਰਿਆ। ਜਾਣਕਾਰੀ ਅਨੁਸਾਰ, ਹਵਾਈ ਸੈਨਾ ਦੇ 354ਵੇਂ ਫਾਈਟਰ ਵਿੰਗ ਦੇ ਕਮਾਂਡਰ ਕਰਨਲ ਪਾਲ ਟਾਊਨਸੇਂਡ ਨੇ ਕਿਹਾ ਕਿ ਪਾਇਲਟ ਨੂੰ ਉਡਾਣ ਦੌਰਾਨ ਜਹਾਜ਼ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਇਹ ਹਾਦਸਾ ਲੈਂਡਿੰਗ ਦੌਰਾਨ ਵਾਪਰਿਆ।
ਐਫ-35 ਲੜਾਕੂ ਜਹਾਜ਼
ਐਫ-35 ਲੜਾਕੂ ਜਹਾਜ਼ 5ਵੀਂ ਪੀੜ੍ਹੀ ਦਾ ਜਹਾਜ਼ ਹੈ ਅਤੇ ਇਸ ਦਾ ਨਿਰਮਾਣ ਲਾਕਹੀਡ ਮਾਰਟਿਨ ਦੁਆਰਾ ਕੀਤਾ ਗਿਆ। ਇਸ ਜਹਾਜ਼ ਦਾ ਨਿਰਮਾਣ 2006 ਵਿੱਚ ਸ਼ੁਰੂ ਹੋਇਆ ਸੀ। ਇਹ 2015 ਤੋਂ ਅਮਰੀਕੀ ਹਵਾਈ ਸੈਨਾ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ ਅਤੇ ਇਹ ਜਹਾਜ਼ 12 ਘੰਟੇ ਲਗਾਤਾਰ ਉਡਾਣ ਭਰਨ ਦੇ ਸਮਰੱਥ ਹੈ।