ਪੰਜਾਬ ‘ਚ ਸੰਘਣੀ ਧੁੰਦ ਕਾਰਨ ਹਰ ਰੋਜ਼ ਹਾਦਸੇ ਹੁੰਦੇ ਹਨ | ਅਜਿਹਾ ਹੀ ਇੱਕ ਮਾਮਲਾ ਫਾਜ਼ਿਲਕਾ ਦੇ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ | ਜਿੱਥੇ ‘ਚ ਸੰਘਣੀ ਧੁੰਦ ਕਾਰਨ ਪਿਕਅੱਪ ਅਤੇ ਬਾਈਕ ਦੀ ਟੱਕਰ ਹੋ ਗਈ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹਨ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਫਲੀਆਵਾਲਾ ਨੇੜੇ ਜਲਾਲਾਬਾਦ ਵੱਲੋਂ ਆ ਰਹੇ ਪਿਕਅੱਪ ਨਾਲ ਬਾਈਕ ਦੀ ਟੱਕਰ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਜੋ ਕਿ ਪਿੰਡ ਛਾਂਗਾ ਖੁਰਦ ਦਾ ਰਹਿਣ ਵਾਲਾ ਹੈ | ਉਹ ਪੇਸ਼ੇ ਤੋਂ ਰਸੋਈਏ ਦਾ ਕੰਮ ਕਰਦਾ ਸੀ। ਜੋ ਸ੍ਰੀ ਮੁਕਤਸਰ ਸਾਹਿਬ ਤੋਂ ਸਮਾਗਮ ਵਿੱਚ ਖਾਣਾ ਬਣਾ ਕੇ ਘਰ ਪਰਤ ਰਹੇ ਸਨ|
ਜਾਂਚ ‘ਚ ਜੁਟੀ ਪੁਲਸ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।