ਹਰਿਆਣਾ ਦੀ ਓਲੰਪਿਕ ਤਗਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਗਹਿਰਾ ਸਦਮਾ ਲੱਗਾ ਹੈ । ਦੱਸ ਦੇਈਏ ਕਿ ਮਨੂ ਦੇ ਮਾਮਾ ਅਤੇ ਨਾਨੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਅੱਜ ਸਵੇਰੇ ਵਾਪਰਿਆ ਦਰਦਨਾਕ ਹਾਦਸਾ
ਜਾਣਕਾਰੀ ਅਨੁਸਾਰ ਇਹ ਹਾਦਸਾ ਐਤਵਾਰ ਸਵੇਰੇ-ਸਵੇਰੇ ਲਗਭਗ 9.30 ਵਜੇ ਚਰਖੀ ਦਾਦਰੀ ਦੇ ਮਹਿੰਦਰਗੜ੍ਹ ਬਾਈਪਾਸ ਰੋਡ ‘ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਮਨੂ ਭਾਕਰ ਦੇ ਮਾਮਾ ਡਿਊਟੀ ਉਤੇ ਜਾ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਮਾਤਾ ਵੀ ਉਨ੍ਹਾਂ ਨਾਲ ਸਵਾਰ ਸਨ ਕਿ ਉਨ੍ਹਾਂ ਨੂੰ ਘਰ ਤੋਂ ਮਹਿਜ਼ 100 ਮੀਟਰ ਦੂਰ ਇੱਕ ਬ੍ਰੇਜ਼ਾ ਕਾਰ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਪਲਟ ਗਈ।
ਡਰਾਈਵਰ ਮੌਕੇ ਤੋਂ ਫਰਾਰ
ਟੱਕਰ ਇੰਨੀ ਜ਼ਬਰਦਸਤ ਸੀ ਕਿ ਮਨੂ ਭਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਾਵਿਤਰੀ (ਨਾਨੀ) ਅਤੇ ਯੁੱਧਵੀਰ (ਮਾਮਾ) ਵਜੋਂ ਹੋਈ ਹੈ।ਹਾਦਸੇ ਤੋਂ ਬਾਅਦ ਗੱਡੀ ਦਾ ਡਰਾਈਵਰ ਫਰਾਰ ਹੋ ਗਿਆ।
ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਸਿਟੀ ਸਟੇਸ਼ਨ ਇੰਚਾਰਜ ਸਮੇਤ ਪੁਲਸ ਮੌਕੇ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਉਹ ਮੂਲ ਰੂਪ ਵਿੱਚ ਪਿੰਡ ਕਲਾਲੀ ਦਾ ਰਹਿਣ ਵਾਲਾ ਹੈ। ਇਸ ਵੇਲੇ ਉਹ ਚਰਖੀ ਦਾਦਰੀ ਸ਼ਹਿਰ ਵਿੱਚ ਰਹਿ ਰਿਹਾ ਸੀ।