ਲੁਧਿਆਣਾ ਵਿੱਚ ਲੋਹੜੀ ਮਨਾਉਣ ਆਏ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਦੱਸ ਦੇਈਏ ਕਿ ਹਰਿਆਣਾ ਤੋਂ ਚਿਰਾਗ ਨਾਂ ਦਾ ਨੌਜਵਾਨ ਪੰਜਾਬ ਆਇਆ ਸੀ, ਜਿਸ ਦੀ ਰੇਲਵੇ ਸਟੇਸ਼ਨ ਉਤੇ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਦੋਸਤਾਂ ਨਾਲ ਮਨਾਉਣੀ ਸੀ ਲੋਹੜੀ
ਨੌਜਵਾਨ ਨੇ ਆਪਣੇ ਦੋਸਤਾਂ ਨਾਲ ਲੋਹੜੀ ਮਨਾਉਣੀ ਸੀ, ਇਸ ਲਈ ਲੁਧਿਆਣਾ ਆਇਆ ਸੀ। ਕੱਲ੍ਹ ਉਹ ਪਹਿਲਾਂ ਧੂਰੀ ਗਿਆ, ਜਿੱਥੇ ਉਹ ਆਪਣੇ ਦੋਸਤ ਦੇ ਰਿਸ਼ਤੇਦਾਰ ਕੋਲ ਠਹਿਰਿਆ। ਜਦੋਂ ਉਹ ਰੇਲਗੱਡੀ ਐਤਵਾਰ ਦੁਪਹਿਰ ਨੂੰ ਲਗਭਗ 1 ਵਜੇ ਰੇਲਵੇ ਸਟੇਸ਼ਨ ‘ਤੇ ਪਹੁੰਚੀ ਤਾਂ ਉਹ ਲਗਭਗ 100 ਮੀਟਰ ਹੀ ਚੱਲਿਆ ਸੀ ਕਿ ਉਸ ਦੀ ਛਾਤੀ ਵਿੱਚ ਦਰਦ ਉਠਿਆ।ਇਸ ਤੋਂ ਬਾਅਦ ਉਸ ਨੂੰ ਤੁਰੰਤ ਇੱਕ ਨਿੱਜੀ ਕਲੀਨਿਕ ਲਿਜਾਇਆ ਗਿਆ, ਉੱਥੋਂ ਉਸ ਨੂੰ ਸਿਵਲ ਹਸਪਤਾਲ ਰੈਫਰ ਕੀਤਾ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹਰਿਆਣਾ ਦਾ ਰਹਿਣ ਵਾਲਾ ਸੀ ਮ੍ਰਿਤਕ
ਦੱਸ ਦੇਈਏ ਕਿ ਮ੍ਰਿਤਕ ਦੀ ਪਛਾਣ ਚਿਰਾਗ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਹਾਂਸੀ ਦਾ ਰਹਿਣ ਵਾਲਾ ਸੀ। ਫਿਲਹਾਲ ਨੌਜਵਾਨ ਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖੀ ਗਈ ਹੈ। ਹਰਿਆਣਾ ਤੋਂ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਲਾਸ਼ ਉਨ੍ਹਾਂ ਨੂੰ ਸੌਂਪੀ ਜਾਵੇਗੀ।
ਕੀ ਕਿਹਾ ਦੋਸਤਾਂ ਨੇ
ਮ੍ਰਿਤਕ ਚਿਰਾਗ ਦੇ ਦੋਸਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਧੂਰੀ ਦਾ ਰਹਿਣ ਵਾਲਾ ਹੈ। ਚਿਰਾਗ ਮੇਰੀ ਮਾਸੀ ਦੇ ਮੁੰਡਿਆਂ ਨਾਲ ਹਾਂਸੀ ਤੋਂ ਧੂਰੀ ਆਇਆ ਸੀ। ਚਿਰਾਗ ਲੋਹੜੀ ਮਨਾਉਣ ਲਈ ਲੁਧਿਆਣਾ ਆਇਆ ਸੀ। ਇਸੇ ਕਰਕੇ ਉਹ ਕੱਲ੍ਹ ਰਾਤ ਇੱਥੇ ਹੀ ਰੁਕਿਆ ਸੀ। ਅੱਜ ਸਵੇਰੇ ਜਦੋਂ ਚਿਰਾਗ ਸਮੇਤ ਸਾਰੇ ਦੋਸਤ ਇਕੱਠੇ ਲੁਧਿਆਣਾ ਆਏ ਤਾਂ ਉਸ ਨੂੰ ਹਾਰਟ ਅਟੈਕ ਆ ਗਿਆ।
ਪਹਿਲਾਂ ਵੀ ਆ ਚੁੱਕਾ ਸੀ ਹਾਰਟ ਅਟੈਕ
ਚਿਰਾਗ ਨੂੰ ਆਪਣੀ ਛਾਤੀ ਵਿੱਚ ਦਰਦ ਮਹਿਸੂਸ ਹੋਇਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਵੀ ਦੋ ਵਾਰ ਦਿਲ ਦਾ ਦੌਰਾ ਪੈ ਚੁੱਕਾ ਹੈ। ਹੁਣ ਇਹ ਤੀਜੀ ਵਾਰ ਹੈ ਜਦੋਂ ਉਸ ‘ਤੇ ਨੂੰ ਆਟੈਕ ਆਇਆ ਹੈ।