ਮਹਾਂ ਕੁੰਭ ਮੇਲਾ ਭਾਰਤੀ ਸੰਸਕ੍ਰਿਤੀ ਅਤੇ ਧਾਰਮਿਕਤਾ ਦਾ ਇੱਕ ਅਨਿੱਖੜਵਾਂ ਅੰਗ ਹੈ ਜੋ ਹਰ 12 ਸਾਲਾਂ ਬਾਅਦ ਪ੍ਰਯਾਗਰਾਜ ਵਿੱਚ ਵਿਸ਼ਵਾਸ ਅਤੇ ਪਰੰਪਰਾ ਦੇ ਪ੍ਰਤੀਕ ਵਜੋਂ ਆਯੋਜਿਤ ਕੀਤਾ ਜਾਂਦਾ ਹੈ। ਇਹ ਮੇਲਾ ਸਿਰਫ਼ ਧਾਰਮਿਕ ਸਮਾਗਮ ਹੀ ਨਹੀਂ ਸਗੋਂ ਇਸ ਦੀ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਵੀ ਡੂੰਘੀ ਅਤੇ ਆਕਰਸ਼ਕ ਹੈ। ਮਹਾਕੁੰਭ ਮੇਲੇ ਵਿੱਚ ਹਰ ਵਾਰ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ। ਜੇਕਰ ਤੁਸੀਂ ਵੀ ਮਹਾਕੁੰਭ ਵਿੱਚ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸਾਡੀ ਖ਼ਬਰਿਸਤਾਨ ਟੀਮ ਨੇ ਤੁਹਾਡੇ ਲਈ ਇੱਕ ਖਾਸ ਰਿਪੋਰਟ ਤਿਆਰ ਕੀਤੀ ਹੈ। ਜਿਸ ਵਿੱਚ ਤੁਹਾਨੂੰ ਮਹਾਕੁੰਭ ਨਾਲ ਜੁੜੀ ਸਾਰੀ ਜਾਣਕਾਰੀ ਮਿਲੇਗੀ।