ਗੁਰੂਦੇਵ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਨਵੇਂ ਸਾਲ ਦਾ ਸੰਦੇਸ਼ ਦਿੱਤਾ ਕਿ ਇਸ ਸਾਲ ਆਪਣੇ ਜੀਵਨ ‘ਚ ਗਿਆਨ ਨੂੰ ਵਧਣ ਦਿਓ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਗਿਆਨ ਸਾਡੇ ਜੀਵਨ ਵਿੱਚ ਸਭ ਤੋਂ ਅੱਗੇ ਹੋਵੇ। ਹਰ ਕਿਸੇ ਕੋਲ ਗਿਆਨ ਹੁੰਦਾ ਹੈ, ਪਰ ਕਦੀ-ਕਦੀ ਇਹ ਪਿੱਛੇ ਵਾਲੀ ਸੀਟ ‘ਤੇ ਚੱਲ ਜਾਂਦਾ ਹੈ | ਇਹ ਡਰਾਈਵਿੰਗ ਸੀਟ ‘ਤੇ ਨਹੀਂ ਹੁੰਦਾ। ਜਦੋਂ ਗਿਆਨ ਸੌਂਦਾ ਹੈ ਤਾਂ ਇਹ ਅਗਿਆਨਤਾ ਹੈ। ਜਦੋਂ ਗਿਆਨ ਪਿੱਛੇ ਬੈਠ ਜਾਂਦਾ ਹੈ ਤਾਂ ਬਾਅਦ ਵਿੱਚ ਪਛਤਾਵਾ ਦਾ ਕਾਰਨ ਬਣ ਜਾਂਦਾ ਹੈ। ਜਦੋਂ ਗਿਆਨ ਡਰਾਈਵਿੰਗ ਸੀਟ ‘ਤੇ ਹੁੰਦਾ ਹੈ ਤਾਂ ਇਹ ਖੁਸ਼ੀ ਅਤੇ ਜਸ਼ਨ ਲਿਆਉਂਦਾ ਹੈ। ਅਸੀਂ ਹਰ ਹਾਲਤ ਵਿੱਚ ਜਸ਼ਨ ਮਨਾਉਂਦੇ ਹਾਂ। ਕਿਉਂਕਿ ਜੀਵਨ ਇੱਕ ਜਸ਼ਨ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਲਈ ਇਹ ਕਾਮਨਾ ਕਰੀਏ ਕਿ ਇਸ ਨਵੇਂ ਸਾਲ ‘ਚ ਗਿਆਨ ਸਭ ਤੋਂ ਅੱਗੇ ਰਹੇ। ਪੂਰਬ ਤੋਂ ਆਉਣ ਵਾਲਾ ਸੂਰਜ ਨਵੇਂ ਸਾਲ ਵਿੱਚ ਤੁਹਾਡੇ ਅਤੇ ਸਾਰਿਆਂ ਲਈ ਗਿਆਨ ਲੈ ਕੇ ਆਵੇ। ਤੁਹਾਨੂੰ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ! ਆਮ ਤੌਰ ‘ਤੇ, ਤੁਹਾਡੀ ਜ਼ਿੰਦਗੀ ਅਕਸਰ ਪੈਸੇ, ਰਿਸ਼ਤੇ ਅਤੇ ਮਾਣ , ਇੱਜ਼ਤ ਦੇ ਆਲੇ -ਦੁਆਲੇ ਘੁੰਮਦੀ ਹੈ – ਇਹਨਾਂ ਦਾ ਪਿੱਛਾ ਕਰਨਾ ਤੁਹਾਡੀ ਸਿਹਤ ਨੂੰ ਵਿਗਾੜਦਾ ਹੈ। ਇਸ ਦੀ ਬਜਾਏ, ਜੇਕਰ ਜੀਵਨ ਵਚਨਬੱਧਤਾ, ਗਿਆਨ, ਸੇਵਾ ਅਤੇ ਜਸ਼ਨ ਦੇ ਦੁਆਲੇ ਘੁੰਮਦਾ ਹੈ ਤਾਂ ਤੁਸੀਂ ਆਪਣੇ ਆਪ ਹੀ ਦੌਲਤ ਅਤੇ ਮਾਣ ਪ੍ਰਾਪਤ ਕਰਦੇ ਹੋ ਅਤੇ ਬਿਹਤਰ ਸਿਹਤ ਅਤੇ ਰਿਸ਼ਤੇ ਪ੍ਰਾਪਤ ਕਰਦੇ ਹੋ।
ਨਵੇਂ ਸਾਲ ‘ਤੇ ਆਪਣੇ ਜੀਵਨ ਨੂੰ ਗਿਆਨ, ਸੇਵਾ, ਵਚਨਬੱਧਤਾ ਤੇ ਜਸ਼ਨ ਦੇ ਦੁਆਲੇ ਘੁੰਮਣ ਦਿਓ | ਪੁਰਾਤਨ ਬੁੱਧੀ ਇਹ ਹੈ ਕਿ ਚੰਗੇ ਗੁਣਾਂ ਦੀ ਪ੍ਰਸੰਸਾ ਕਰੋ , ਚਾਹੇ ਉਹ ਕਿਤੇ ਵਿ ਹੋਵੇ, ਭਾਵੇਂ ਸਾਡੇ ਦੁਸ਼ਮਣਾਂ ‘ਚ ਹੋਣ | ਇਸ ਸਾਲ ਤੁਹਾਨੂੰ ਇਸ ਸਭ ਕਰਨ ਦੀ ਸਮਰੱਥਾ ਅਤੇ ਤਾਕਤ ਮਿਲੇ |
ਮੇਰੇ ਪਿਆਰੇ, ਇਸ ਧਰਤੀ ‘ਤੇ ਤੁਹਾਡਾ ਸਮਾਂ ਬਹੁਤ ਘੱਟ ਹੈ, ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਦੁਖੀ ਕਿਉਂ ਕਰਦੇ ਹੋ ਅਤੇ ਖੁਦ ਦੁਖੀ ਹੋ ਜਾਂਦੇ ਹੋ। ਜ਼ਿੰਦਗੀ ਇਸ ਗੱਲ ‘ਤੇ ਨਿਰਭਰ ਨਹੀਂ ਕਰਦੀ ਕਿ ਕੋਈ ਕੀ ਕਹਿੰਦਾ ਹੈ ਜਾਂ ਤੁਹਾਡੀ ਸਾਖ ਕੀ ਹੈ। ਇਹ ਇਸ ਤੋਂ ਵੀ ਅੱਗੇ ਦੀ ਗੱਲ ਹੈ। ਤੁਸੀਂ ਜ਼ਿੰਦਗੀ ਬਾਰੇ ਜੋ ਸੋਚਦੇ ਹੋ ਉਹ ਸਿਰਫ ਹਿਮਸ਼ੈਲ ਦਾ ਸਿਰਾ ਹੈ।
ਜੇ ਜ਼ਿੰਦਗੀ ਇਨ੍ਹਾਂ ਚਾਰ ਚੀਜ਼ਾਂ ਦੇ ਦੁਆਲੇ ਘੁੰਮਦੀ ਹੈ, ਤਾਂ ਪੈਸਾ ਆਉਂਦਾ ਹੈ, ਇੱਜ਼ਤ ਆਉਂਦੀ ਹੈ, ਰਿਸ਼ਤੇ ਬਿਹਤਰ ਹੁੰਦੇ ਹਨ (ਅਤੇ ਤੁਸੀਂ ਹਰ ਕਿਸੇ ਨਾਲ ਜੁੜਦੇ ਹੋ) ਅਤੇ ਸਿਹਤ ਮਜ਼ਬੂਤ ਰਹਿੰਦੀ ਹੈ।
– ਜੀਵਨ ਵਿੱਚ ਗਿਆਨ ਅਤੇ ਬੁੱਧੀ ਪ੍ਰਾਪਤ ਕਰਨ |
– ਜੀਵਨ ਨੂੰ ਇੱਕ ਜਸ਼ਨ ਬਣਾਉਣਾ ਅਤੇ ਆਪਣੇ ਆਲੇ ਦੁਆਲੇ ਜਸ਼ਨ ਮਨਾਉਣਾ।
– ਮਨੁੱਖੀ ਆਤਮਾ ਨੂੰ ਉੱਚਾ ਚੁੱਕਣਾ (ਦੂਜਿਆਂ ਅਤੇ ਆਪਣੇ ਆਪ ਨੂੰ ਪ੍ਰੇਰਿਤ ਕਰਨਾ)
– ਚੰਗਾ ਕਰਨ ਲਈ ਵਚਨਬੱਧ ਹੋਣਾ।
ਇਸ ਲਈ ਜਦੋਂ ਤੁਸੀਂ ਇਸ ‘ਤੇ ਧਿਆਨ ਨਹੀਂ ਦਿੰਦੇ ਹੋ, ਜੋ ਤੁਸੀਂ ਚਾਹੁੰਦੇ ਹੋ ਉਹ ਤੁਹਾਡੇ ਕੋਲ ਪਹਿਲਾਂ ਤੋਂ ਹੀ ਹੁੰਦਾ ਹੈ. ਜਦੋਂ ਤੁਸੀਂ ਪਹਿਲੇ ਚਾਰ ‘ਤੇ ਧਿਆਨ ਕੇਂਦਰਿਤ ਕਰਦੇ ਹੋ ਤੇ ਬਾਅਦ ਦੇ ਚਾਰ ‘ਤੇ ਨਹੀਂ ,ਤਾਂ ਤੁਸੀਂ ਨਾਖੁਸ਼ ਹੋ ਜਾਂਦੇ ਹੋ।
ਇਸ ਲਈ ਤੁਸੀਂ ਆਪਣੇ ਫਰਿੱਜ ‘ਤੇ ਇਹ ਲਿਖ ਸਕਦੇ ਹੋ: ਇਸ ਸਾਲ ‘ਚ, ਮੇਰੀ ਜ਼ਿੰਦਗੀ ਨੂੰ ਗਿਆਨ, ਜਸ਼ਨ, ਸੇਵਾ ਅਤੇ ਵਚਨਬੱਧਤਾ ਦੇ ਦੁਆਲੇ ਘੁੰਮਣ ਦਿਓ ।
ਸਮਾਂ ਤੁਹਾਡੇ ਸਾਹਮਣੇ ਹੈ। ਇਹ ਚੁਣੌਤੀ ਅਤੇ ਮੋਹ ਅਤੇ ਬੇਸ਼ਕ ਤਬਦੀਲੀ ਲਿਆਉਂਦਾ ਹੈ। ਤਬਦੀਲੀ ਸਮੇਂ ਦਾ ਹਿੱਸਾ ਹੈ। ਪਰ ਸਮਝ ਨਾਲ ਤੁਸੀਂ ਇਸ ਨੂੰ ਬਹੁਤ ਆਰਾਮ ਨਾਲ ਪਾਰ ਕਰ ਸਕਦੇ ਹੋ। ਚੁਣੌਤੀ ਨੂੰ ਸਵੀਕਾਰ ਕਰੋ ਅਤੇ ਇਸਦੇ ਨਾਲ ਆਉਣ ਵਾਲੇ ਆਕਰਸ਼ਣ ਦੀ ਕਦਰ ਕਰੋ।