ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਅੱਜ ਦੁਬਾਰਾ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਉਨ੍ਹਾਂ ਨੇ ਪੰਜਾਬ ਦੀ ਡਾ. ਅਮਰੀਨ ਕੌਰ ਨਾਲ ਸੈਕਟਰ 11, ਚੰਡੀਗੜ੍ਹ ਦੇ ਗੁਰਦੁਆਰੇ ‘ਚ ਫੇਰੇ ਲਏ। ਦੋਵੇਂ ਪਰਿਵਾਰ ਸਵੇਰੇ 11 ਵਜੇ ਦੇ ਕਰੀਬ ਗੁਰਦੁਆਰੇ ਪਹੁੰਚੇ।
Latest #glimpse of #Vikram Aditya #amreensekhon #wedding @thetribunechd @INCPunjab pic.twitter.com/gQj9DK3JCQ
— Rajmeet singh (@rajmeet1971) September 22, 2025
ਵਿਕਰਮਾਦਿੱਤਿਆ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਦੇ ਪੁੱਤਰ ਹਨ। ਜਦਕਿ ਅਮਰੀਨ ਕੌਰ ਸਰਦਾਰ ਜੋਤਿੰਦਰ ਸਿੰਘ ਸੇਖੋਂ ਅਤੇ ਓਪਿੰਦਰ ਕੌਰ ਦੀ ਧੀ ਹੈ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਮਨੋਵਿਗਿਆਨ ਦੀ ਸਹਾਇਕ ਪ੍ਰੋਫੈਸਰ ਹੈ।
ਅਮਰੀਨ ਅਤੇ ਵਿਕਰਮਾਦਿੱਤਿਆ ਲੰਬੇ ਸਮੇਂ ਤੋਂ ਦੋਸਤ
ਦੱਸਿਆ ਜਾ ਰਿਹਾ ਹੈ ਕਿ ਅਮਰੀਨ ਕੌਰ ਚੰਡੀਗੜ੍ਹ ਦੇ ਇੱਕ ਕਾਲਜ ਵਿੱਚ ਪੜ੍ਹਾਉਂਦੀ ਹੈ। ਵਿਕਰਮਾਦਿੱਤਿਆ ਅਤੇ ਅਮਰੀਨ ਕੌਰ ਲੰਬੇ ਸਮੇਂ ਤੋਂ ਦੋਸਤ ਹਨ। ਦੋਵਾਂ ਨੇ ਆਪਸੀ ਸਹਿਮਤੀ ਤੋਂ ਬਾਅਦ ਅੱਜ ਉਹ ਵਿਆਹ ਦੇ ਬੰਧਨ ‘ਚ ਬੱਝ ਗਏ ਹਨ।
2019 ਵਿੱਚ ਸੁਦਰਸ਼ਨਾ ਕੁਮਾਰੀ ਨਾਲ ਹੋਇਆ ਸੀ ਵਿਆਹ
ਵਿਕਰਮਾਦਿੱਤਿਆ ਨੇ ਇਸ ਤੋਂ ਪਹਿਲਾਂ ਸਾਲ 2019 ਵਿੱਚ ਰਾਜਸਮੰਦ ਦੇ ਅਮੇਤ ਦੀ ਰਹਿਣ ਵਾਲੀ ਸੁਦਰਸ਼ਨਾ ਕੁਮਾਰੀ ਨਾਲ ਵਿਆਹ ਕਰਵਾਇਆ ਸੀ ਪਰ ਦੋਵਾਂ ਦਾ ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ, ਕਿਉਂਕਿ ਦੋਵਾਂ ਵਿਚਕਾਰ ਦਰਾਰ ਆ ਗਈ ਸੀ। ਜਿਸ ਕਾਰਨ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ।