ਖ਼ਬਰਿਸਤਾਨ ਨੈਟਵਰਕ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕਈ ਦਿਨਾਂ ਤੋਂ ਬਿਮਾਰ ਹਨ। ਉਹਨਾਂ ਦਾ ਇਲਾਜ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਚੱਲ ਰਿਹਾ ਹੈ। ਹੁਣ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ CM ਭਗਵੰਤ ਮਾਨ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਤੇ ਉਮੀਦ ਹੈ ਕਿ ਉਨ੍ਹਾਂ ਨੂੰ ਜਲਦ ਛੁੱਟੀ ਮਿਲ ਜਾਵੇਗੀ। CM ਮਾਨ ਨੇ ਬਿਮਾਰ ਹੁੰਦੇ ਹੋਏ ਵੀ ਹਸਪਤਾਲ ਤੋਂ ਵੀਡਿਉ ਕਾਨਫਰੈਂਸਿੰਗ ਰਾਹੀ ਕੈਬਨਿਟ ਮੀਟਿੰਗ ਦੁਆਰਾ ਹੜ੍ਹ ਪੀੜਤਾਂ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਅੱਜ CM ਦਾ ਹਾਲ ਜਾਨਣ ਗਵਰਨਰ ਗੁਲਾਬ ਚੰਦ ਕਟਾਰੀਆ ਮੋਹਾਲੀ ਦੇ ਫੋਰਟਿਸ ਹਸਪਤਾਲ ਪਹੁੰਚਣਗੇ ਤੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ।
ਕਈ ਦਿਨਾਂ ਤੋਂ ਫੋਰਟਿਸ ਵਿੱਚ ਹਨ ਦਾਖਲ
ਦੱਸ ਦੇਈਏ ਕਿ ਸੀਐੱਮ ਮਾਨ 5 ਸਤੰਬਰ ਤੋਂ ਮੁਹਾਲੀ ਦੇ ਫੋਰਟਿਸ ‘ਚ ਦਾਖਲ ਹਨ। CM ਦਾ ਹਾਲ ਜਾਨਣ ਗਵਰਨਰ ਗੁਲਾਬ ਚੰਦ ਕਟਾਰੀਆ ਮੋਹਾਲੀ ਦੇ ਫੋਰਟਿਸ ਹਸਪਤਾਲ ਜਾਣਗੇ ਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲੈਣਗੇ।
ਅਰਵਿੰਦ ਕੇਜਰੀਵਾਲ ਸਮੇਤ ਕਈਆਂ ਨੇ ਲਈ ਸਾਰ
ਗਵਰਨਰ ਗੁਲਾਬ ਚੰਦ ਕਟਾਰੀਆ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਸੀਐੱਮ ਮਾਨ ਨਾਲ ਹਸਪਤਾਲ ਵਿਚ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਿਆ ਸੀ। ਰਿਪੋਰਟ ਮੁਤਾਬਕ ਦੋਵਾਂ ਵਿਚਾਲੇ ਲਗਭਗ 20 ਮਿੰਟ ਗੱਲਬਾਤ ਹੋਈ ਸੀ ਤੇ ਉਨ੍ਹਾਂ ਨੇ ਪੰਜਾਬ ਵਿਚ ਆਏ ਹੋਏ ਹੜ੍ਹ ਵਰਗੇ ਗੰਭੀਰ ਮੁੱਦਿਆਂ ‘ਤੇ ਵਿਚਾਰ-ਚਰਚਾ ਕੀਤੀ ਸੀ। ਇਸ ਤੋਂ ਪਹਿਲਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ, ਵਿੱਤ ਮੰਤਰੀ ਹਰਪਾਲ ਚੀਮਾ, ਡੀਜੀਪੀ ਗੌਰਵ ਯਾਦਵ, ਚੀਫ ਸੈਕ੍ਰੇਟਰੀ ਕੇ.ਆਈ.ਪੀ. ਸਿਨ੍ਹਾ ਨੇ ਵੀ ਉਨ੍ਹਾਂ ਨਾਲ ਹਸਪਤਾਲ ਵਿਚ ਮੁਲਾਕਾਤ ਕੀਤੀ ਤੇ ਹਾਲ-ਚਾਲ ਜਾਣਿਆ ਸੀ।