View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭਲਾ ਦਾ ਅੱਜ ਨਮਿਤ ਭੋਗ ਅਤੇ ਅਤਿੰਮ ਅਰਦਾਸ ਦੀ ਰਸਮ ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਸੈਕਟਰ 34-ਸੀ ‘ਚ ਆਯੋਜਿਤ ਕੀਤਾ ਗਿਆ ਹੈ। ਇਸ ਦੌਰਾਨ ਫਿਲਮ ਜਗਤ ਤੇ ਰਾਜਨੀਤਿਕ ਜਗਤ ਤੋਂ ਕਈ ਹਸਤੀਆਂ ਸ਼ਾਮਲ ਹੋ ਰਹੀਆਂ ਹਨ। 

65 ਸਾਲ ਦੀ ਉਮਰ ‘ਚ ਲਏ ਆਖਰੀ ਸਾਹ 

ਭੱਲਾ ਦਾ ਦੇਹਾਂਤ 22 ਅਗਸਤ ਦੀ ਸਵੇਰ ਨੂੰ 65 ਸਾਲ ਦੀ ਉਮਰ ਵਿੱਚ ਦਿਮਾਗੀ ਦੌਰਾ ਪੈਣ ਕਾਰਨ ਹੋਇਆ ਸੀ। ਉਨ੍ਹਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੋਰਾਹਾ ਕਸਬੇ ਵਿੱਚ ਹੋਇਆ ਸੀ। ਭੱਲਾ ਦੇ ਦੇਹਾਂਤ ‘ਤੇ ਪੰਜਾਬੀ ਫਿਲਮ ਇੰਡਸਟਰੀ ਦੀਆਂ ਵੱਡੀਆਂ ਹਸਤੀਆਂ ਦੇ ਨਾਲ-ਨਾਲ ਰਾਜਨੀਤੀ ਅਤੇ ਸਮਾਜ ਦੀਆਂ ਜਾਣੀਆਂ-ਪਛਾਣੀਆਂ ਸ਼ਖਸੀਅਤਾਂ ਵੀ ਸ਼ਰਧਾਂਜਲੀ ਦੇਣ ਲਈ ਪਹੁੰਚੀਆਂ।

ਜਸਵਿੰਦਰ ਭੱਲਾ ਦਾ ਅੰਤਿਮ ਸੰਸਕਾਰ 23 ਅਗਸਤ ਨੂੰ ਮੋਹਾਲੀ ਵਿੱਚ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਦੇ ਪੁੱਤਰ ਪੁਖਰਾਜ ਨੇ ਚਿਤਾ ਨੂੰ ਅਗਨੀ ਦਿੱਤੀ। ਇਸ ਭਾਵੁਕ ਮਾਹੌਲ ਦੌਰਾਨ ਪੰਜਾਬੀ ਸਿਤਾਰੇ ਗਿੱਪੀ ਗਰੇਵਾਲ ਅਤੇ ਬੀਨੂ ਢਿੱਲੋਂ ਸਮੇਤ ਸ਼ਮਸ਼ਾਨਘਾਟ ‘ਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਇਕੱਠੇ ਹੋਏ ਸਨ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।

ਗਿੱਪੀ ਗਰੇਵਾਲ, ਨੀਰੂ ਬਾਜਵਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਦਿੱਤੀ ਅੰਤਿਮ ਵਿਦਾਈ

ਸਸਕਾਰ ਦੌਰਾਨ ਪੰਜਾਬੀ ਫਿਲਮ ਜਗਤ ਤੋਂ ਨੀਰੂ ਬਾਜਵਾ, ਹੰਸਰਾਜ ਹੰਸ, ਅਮਰ ਨੂਰੀ, ਮਨਕੀਰਤ ਔਲਖ, ਜਿੰਮੀ ਸ਼ੇਰਗਿੱਲ ਅਤੇ ਕਾਮੇਡੀਅਨ ਬੀਐਨ ਸ਼ਰਮਾ ਮੌਜੂਦ ਸਨ। ਰਾਜਨੀਤਿਕ ਜਗਤ ਤੋਂ, ਪੰਜਾਬ ਭਾਜਪਾ ਮੁਖੀ ਸੁਨੀਲ ਜਾਖੜ, ਆਪ ਸਰਕਾਰ ਦੇ ਮੰਤਰੀ ਤਰੁਣਪ੍ਰੀਤ ਸੌਂਧ ਅਤੇ ਸਾਬਕਾ ਮੰਤਰੀ ਬਲਬੀਰ ਸਿੱਧੂ ਸਮੇਤ ਕਈ ਆਗੂ ਵੀ ਸ਼ਰਧਾਂਜਲੀ ਦੇਣ ਲਈ ਪਹੁੰਚੇ।

ਪੰਜਾਬੀ ਫਿਲਮ ਜਗਤ ਨੂੰ ਵੱਡਾ ਘਾਟਾ

ਕਾਮੇਡੀਅਨ ਭੱਲਾ ਦੇ ਦਿਹਾਂਤ ਨਾਲ ਪੰਜਾਬੀ ਫਿਲਮ ਜਗਤ ਨੂੰ ਵੱਡਾ ਘਾਟਾ ਪਿਆ ਹੈ। ਕਿਉਂਕਿ ਉਨ੍ਹਾਂ ਨੇ ਕਾਮੇਡੀ ਫਾਰਮੈਟ ਵਿਚ ਨਵੀਆਂ ਪੈੜਾਂ ਪਾਈਆਂ। ਛਣਕਾਟਾ ਤੇ ਚਾਚਾ ਚਤਰੇ ਵਰਗੀਆਂ ਉਨ੍ਹਾਂ ਦੀਆਂ ਕੈਸੇਟਾਂ ਕਾਫੀ ਮਸ਼ਹੂਰ ਹੋਈਆਂ ਸਨ। ਪੰਜਾਬੀ ਫਿਲਮਾਂ ਵਿਚ ਉਨ੍ਹਾਂ ਵਲੋਂ ਨਿਭਾਏ ਰੋਲ ਲੋਕਾਂ ਵਲੋਂ ਖੂਬ ਪਸੰਦ ਕੀਤੇ ਜਾਂਦੇ ਰਹੇ ਤੇ ਉਨ੍ਹਾਂ ਦੇ ਡਾਇਲਾਗ ਵੀ ਲੋਕਾਂ ਵਿਚ ਕਾਫੀ ਮਸ਼ਹੂਰ ਹੋਏ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਜਲੰਧਰ ਦੇ ਪਿੰਡ ਕਿਸ਼ਨਗੜ੍ਹ ਨੇੜੇ ਜੰਮੂ ਨੈਸ਼ਨਲ ਹਾਈਵੇਅ ‘ਤੇ ਵਾਪਰੇ

|

|

|

ਸੋਮਵਾਰ, ੧੫ ਹਾੜ (ਸੰਮਤ ੫੫੮ ਨਾਨਕਸ਼ਾਹੀ) ਜੈਤਸਰੀ ਮਹਲਾ ੪ ਘਰੁ

|

|

|

ਸ਼ਨਿੱਚਰਵਾਰ, ੧੩ ਹਾੜ (ਸੰਮਤ ੫੫੮ ਨਾਨਕਸ਼ਾਹੀ) ਬਿਲਾਵਲੁ ਮਹਲਾ ੩ ਘਰੁ

|

|

|

ਪੰਜਾਬ ਵਿੱਚ 3 ਟ੍ਰੈਫਿਕ ਨਿਯਮ ਤੋੜਨ ‘ਤੇ ਸਰਕਾਰ ਨੇ ਸਖ਼ਤੀ

|

|

|

ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ।

|

|

|

1 ਜੁਲਾਈ ਤੋਂ ਦੇਸ਼ ਭਰ ਵਿੱਚ ਕਈ ਅਹਿਮ ਨਿਯਮਾਂ ਵਿੱਚ

|

|

|

ਖ਼ਬਰਿਸਤਾਨ ਨੈੱਟਵਰਕ: ਵੇਨੇਜ਼ੁਏਲਾ ਵਿੱਚ ਕੁਦਰਤ ਦਾ ਵੱਡਾ ਕਹਿਰ ਦੇਖਣ ਨੂੰ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ