ਖ਼ਬਰਿਸਤਾਨ ਨੈੱਟਵਰਕ- ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਭਾਖੜਾ ਡੈਮ ਤੇ ਨੰਗਲ ਡੈਮ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ। ਭਾਖੜਾ ਡੈਮ ਤੇ ਨੰਗਲ ਡੈਮ ਦੀ ਸੁਰਿੱਖਆ ਨੂੰ ਧਿਆਨ ਵਿੱਚ ਰੱਖਦੇ ਹੋਏ CISF ਟੀਮਾਂ ਨੰਗਲ ਵਿਖੇ ਪਹੁੰਚਣੀਆਂ ਸ਼ੁਰੂ ਹੋਈਆਂ ਹਨ।
31 ਅਗਸਤ ਤੋਂ ਸੀਆਈਐਸਐਫ ਭਾਖੜਾ ਡੈਮ ਦੀ ਸੁਰੱਖਿਆ ਵਿੱਚ ਜੁੱਟ ਜਾਵੇਗੀ। ਜਦ ਤੱਕ CISF ਦੇ ਜਵਾਨਾਂ ਦੇ ਰਹਿਣ ਲਈ ਕਮਿਊਨਿਟੀ ਸੈਂਟਰ ਅਤੇ ਕੁਆਟਰਾਂ ਨੂੰ ਰੈਨੋਵੇਟ ਕਰਕੇ ਤਿਆਰ ਕੀਤਾ ਗਿਆ ਹੈ। ਹੁਣ ਤੱਕ 10 ਤੋਂ 15 CISF ਜਵਾਨ ਨੰਗਲ ਪਹੁੰਚ ਚੁੱਕੇ ਹਨ ਅਤੇ ਬਾਕੀ ਨੌਜਵਾਨਾਂ ਦੀ ਅੱਜ ਸ਼ਾਮ ਤੱਕ ਪਹੁੰਚਣ ਦੀ ਆਸ ਹੈ।
200 ਸੀਆਈਐਸਐਫ ਦੇ ਜਵਾਨਾਂ ਦੀ ਇੱਕ ਟੀਮ BBMB ਦੇ ਨੰਗਲ ਟਾਊਨਸ਼ਿਪ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ। ਅਕਾਲੀ ਦਲ ਤੇ ਕਾਂਗਰਸ ਪਾਰਟੀ ਨੇ ਇਸ ਤੇ ਕਾਫੀ ਨਾਰਾਜ਼ਗੀ ਪ੍ਰਗਟ ਕੀਤੀ ਹੈ।
ਪੰਜਾਬ ਦੀਆਂ ਮੁੱਖ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੱਲੋਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀ ਬਹੁਤ ਹੀ ਨਿੰਦਿਆ ਕੀਤੀ ਗਈ ਤੇ ਦੂਜੇ ਪਾਸੇ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਕੇਂਦਰ ਸੀਆਈਐਸਐਫ ਦੇ ਰਾਸਤੇ ਬੀਬੀਐਮਬੀ ਅਤੇ ਡੈਮਾਂ ਤੇ ਕਾਬਜ਼ ਹੋਣਾ ਚਾਹੁੰਦਾ ਹੈ ਇਸ ਲਈ ਇਹ ਸਾਰੀ ਕਾਰਵਾਈ ਕੇਂਦਰ ਵੱਲੋਂ ਜਾਣ ਬੁਝ ਕੇ ਬਦਲਾਖੋਰ ਨੀਤੀ ਦੇ ਤਹਿਤ ਕੀਤੀ ਗਈ ਹੈ।