ਖ਼ਬਰਿਸਤਾਨ ਨੈੱਟਵਰਕ: ਯੂਪੀ ਸਰਕਾਰ ਨੇ ਦਿੱਲੀ ਐੱਨ-ਸੀ-ਆਰ ਅਤੇ ਆਸ- ਪਾਸ ਦੇ ਅੱਠ ਜ਼ਿਲ੍ਹਿਆਂ ‘ਚ ਪਟਾਕਿਆਂ ਦੇ ਨਿਰਮਾਣ , ਸਟੋਰੇਜ ਅਤੇ ਵਿੱਕਰੀ ‘ਤੇ ਰੋਕ ਲਗਾ ਦਿੱਤੀ ਹੈ। ਉੱਥੇ ਹੀ ਪੁਲਿਸ ਨੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਜਾਰੀ ਕੀਤੀ ਹੈ। ਇਹ ਫੈਸਲਾ ਦੀਵਾਲੀ ਦੌਰਾਨ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਲਿਆ ਗਿਆ ਹੈ।
ਇਨ੍ਹਾਂ ਜਿਲ੍ਹਿਆਂ ‘ਚ ਲੱਗਿਆ ਬੈਨ
ਇਨ੍ਹਾਂ ਜ਼ਿਲ੍ਹਿਆਂ ‘ਚ ਮੇਰਠ, ਗਾਜ਼ੀਆਬਾਦ, ਗੌਤਮ ਬੁੱਧ ਨਗਰ, ਬੁਲੰਦਸ਼ਹਿਰ, ਬਾਗਪਤ, ਸ਼ਾਮਲੀ , ਮੁਜ਼ੱਫਰਨਗਰ , ਹਾਪੁੜ , ਨੋਇਡਾ ‘ਚ ਪਟਾਕਿਆਂ ‘ਤੇ ਬੈਨ ਲਗਾ ਦਿੱਤਾ ਹੈ। ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ 1 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 5 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਹ ਕਾਰਵਾਈ ਵਾਤਾਵਰਣ (ਸੁਰੱਖਿਆ) ਐਕਟ 1986 ਦੀ ਧਾਰਾ 15 ਦੇ ਤਹਿਤ ਕੀਤੀ ਜਾਵੇਗੀ।
ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਨੂੰ ਵੀ ਇਸ ਹੁਕਮ ਦੀ ਉਲੰਘਣਾ ਕਰਦੇ ਹੋਏ ਦੇਖਦੇ ਹਨ ਤਾਂ ਤੁਰੰਤ ਸ਼ਿਕਾਇਤ ਕਰਨ। ਸ਼ਿਕਾਇਤ ਕਰਨ ਲਈ ਕਈ ਵਿਕਲਪ ਦਿੱਤੇ ਗਏ ਹਨ:
– ਡਾਇਲ 112 ‘ਤੇ ਕਾਲ ਕਰੋ।
-ਵਟਸਐਪ ‘ਤੇ 7570000100 ਨੰਬਰ ‘ਤੇ ਜਾਂ
– 7233000100 ‘ਤੇ SMS ਰਾਹੀਂ ਜਾਣਕਾਰੀ ਭੇਜ ਸਕਦੇ ਹੋ।
ਸ਼ਿਕਾਇਤਾਂ ਯੂਪੀ ਪੁਲਸ ਦੇ ਸੋਸ਼ਲ ਮੀਡੀਆ ਖਾਤਿਆਂ ਜਿਵੇਂ ਕਿ X (@112UttarPradesh) ਅਤੇ Facebook (@112UttarPradesh) ‘ਤੇ ਵੀ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ, ਸ਼ਿਕਾਇਤਾਂ ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੈੱਬਸਾਈਟ ‘ਤੇ ਵੀ ਦਰਜ ਕਰਵਾਈਆਂ ਜਾ ਸਕਦੀਆਂ ਹਨ।