ਖ਼ਬਰਿਸਤਾਨ ਨੈਟਵਰਕ: ਉੱਤਰਾਖੰਡ ਤੋਂ ਬੱਦਲ ਫਟਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇੱਕ ਵਾਰ ਫਿਰ ਉੱਤਰਾਖੰਡ ਵਿੱਚ ਬੱਦਲ ਫਟਣ ਨਾਲ ਹਾਹਾਕਾਰ ਮਚ ਗਈ। ਬੱਦਲ ਫਟਣ ਦੀ ਇਹ ਘਟਨਾ ਰੁਦਰਪ੍ਰਯਾਗ ਦੇ ਤਹਿਸੀਲ ਬਸੁਕੇਦਾਰ ਦੇ ਬਡੇਥ ਡੁੰਗਰ ਤੋਕ ਅਤੇ ਚਮੋਲੀ ਦੇ ਦੇਵਾਰ ਖੇਤਰ ਦੀ ਹੈ, ਜਿੱਥੇ ਕਿ 2 ਲੋਕ ਲਾਪਤਾ ਹੋ ਗਏ ਹਨ।
ਚਮੋਲੀ ਦੇ 2 ਲੋਕ ਲਾਪਤਾ
ਚਮੋਲੀ ਦੇ ਮੋਪਾਟਾ ਵਿੱਚ ਦੇਰ ਰਾਤ ਬੱਦਲ ਫਟਨ ਨਾਲ 2 ਵਿਅਕਤੀ ਤਾਰਾ ਸਿੰਘ ਅਤੇ ਉਸਦੀ ਪਤਨੀ ਲਾਪਤਾ ਦੱਸੇ ਜਾ ਰਹੇ ਹਨ। ਇਸ ਨਾਲ ਦੋ ਹੋਰ ਲੋਕ ਵਿਕਰਮ ਸਿੰਘ ਅਤੇ ਉਹਨਾਂ ਦੀ ਪਤਨੀ ਦੇ ਜ਼ਖਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਚਮੋਲੀ ਦੇ ਦੇਵਾਲ ਖੇਤਰ ਵਿੱਚ ਕਾਲੇਸ਼ਵਰ ਵਿੱਚ ਪਹਾੜ ਦੀ ਚੋਟੀ ਤੋਂ ਮਲਬਾ ਆਇਆ ਜੋ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ, ਜੇਸੀਬੀ ਮਸ਼ੀਨ ਨਾਲ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰੀ ਬਾਰਸ਼ ਕਾਰਨ ਚਮੋਲੀ ਜ਼ਿਲ੍ਹੇ ਦੇ ਜਯੋਤੀਰਮਠ, ਦੇਵਾਲ, ਨਾਰਾਇਣ ਬਾਗਡ, ਥਰਾਲੀ, ਨੰਦਾ ਨਗਰ ਕਰਨ ਪ੍ਰਯਾਗ, ਗੈਰਸੈਨ, ਦਸ਼ੋਲੀ ਵਿੱਚ ਨਦੀਆਂ ਅਤੇ ਨਾਲੇ ਭਰ ਗਏ ਹਨ।
CM ਪੁਸ਼ਕਰ ਸਿੰਘ ਧਾਮੀ ਨੇ ਸ਼ੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਟਵੀਟਰ ਤੇ ਇਸ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ- ‘ਜ਼ਿਲ੍ਹਾ ਰੁਦਰਪ੍ਰਯਾਗ ਦੇ ਤਹਿਸੀਲ ਬਾਸੁਕੇਦਾਰ ਖੇਤਰ ਅਧੀਨ ਆਉਂਦੇ ਬਡੇਠ ਡੂੰਗਰ ਟੋਕ ਅਤੇ ਜ਼ਿਲ੍ਹਾ ਚਮੋਲੀ ਦੇ ਦੇਵਾਲ ਖੇਤਰ ਵਿੱਚ ਬੱਦਲ ਫਟਣ ਕਾਰਨ ਕੁਝ ਪਰਿਵਾਰਾਂ ਦੇ ਮਲਬੇ ਹੇਠ ਫਸਣ ਬਾਰੇ ਦੁਖਦਾਈ ਖ਼ਬਰ ਮਿਲੀ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ, ਮੈਂ ਇਸ ਸਬੰਧ ਵਿੱਚ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ, ਆਫ਼ਤ ਸਕੱਤਰ ਅਤੇ ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਗੱਲ ਕੀਤੀ ਹੈ ਅਤੇ ਬਚਾਅ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਜ਼ਰੂਰੀ ਨਿਰਦੇਸ਼ ਦਿੱਤੇ ਹਨ। ਕੇਦਾਰਨਾਥ ਯਾਤਰਾ ਜਾਣ ਵਾਲੇ ਸਾਰੇ ਯਾਤਰੀਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ।’