ਖ਼ਬਰਿਸਤਾਨ ਨੈਟਵਰਕ: ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਬਰਨਾਲਾ ਦੇ ਗੁਰੂ ਨਾਨਕ ਬਸਤੀ ਦੀ ਹੈ। ਜਿੱਥੇ ਕਿ ਸਾਰਾ ਪਰਿਵਾਰ ਸੁੱਤਾ ਹੋਇਆ ਸੀ, ਉਹਨਾਂ ਉੱਤੇ ਅਚਾਨਕ ਘਰ ਦੀ ਛੱਤ ਡਿੱਗ ਪਈ। ਜਿਸ ਨਾਲ 33 ਸਾਲਾਂ ਲਖਵਿੰਦਰ ਸਿੰਘ ਦੀ ਮੌਤ ਹੋ ਗਈ।
ਪਰਿਵਾਰ ਦੇ 4 ਮੈਂਬਰ ਹੋਏ ਗੰਭੀਰ ਜ਼ਖਮੀ
ਜਦੋਂ ਲਖਵਿੰਦਰ ਸਿੰਘ ਆਪਣੇ ਪਰਿਵਾਰ ਦੇ ਨਾਲ ਸੁੱਤਾ ਪਿਆ ਸੀ ਤਾਂ ਸਵੇਰ ਦੇ ਕਰੀਬ ਚਾਰ ਵਜੇ ਘਰ ਦੀ ਛੱਤ ਡਿੱਗ ਗਈ। ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦੀ ਪਤਨੀ, ਬੇਟਾ, ਦੋ ਬੇਟੀਆਂ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਪਰਿਵਾਰਕ ਮੈਂਬਰਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ।