ਖ਼ਬਰਿਸਤਾਨ ਨੈੱਟਵਰਕ- ਹੁਸ਼ਿਆਰਪੁਰ ਦੇ ਮਡਿਆਲਾ ਪਿੰਡ ਵਿਚ ਬੀਤੀ ਸ਼ਾਮ ਹੋਏ ਐਲਪੀਜੀ ਗੈਸ ਧਮਾਕੇ ਦੀ ਘਟਨਾ ਤੋਂ ਬਾਅਦ ਲੋਕਾਂ ਨੇ ਜਲੰਧਰ-ਹੁਸ਼ਿਆਰਪੁਰ ਰੋਡ ‘ਤੇ ਧਰਨਾ ਲਾ ਦਿੱਤਾ ਹੈ। ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ, ਜ਼ਖਮੀਆਂ ਦੀ ਗਿਣਤੀ 28 ਹੋ ਗਈ ਹੈ।ਹਾਦਸੇ ਵਿਚ ਗੈਸ ਲੀਕ ਹੋਈ ਅਤੇ ਫਿਰ ਇੱਕ ਵੱਡਾ ਧਮਾਕਾ ਹੋਇਆ।
ਰਿਪੋਰਟ ਮੁਤਾਬਕ ਇੰਨਾ ਜ਼ੋਰਦਾਰ ਸੀ ਕਿ ਬੱਸ ਸਟੈਂਡ ਦੇ ਨੇੜੇ ਦੁਕਾਨਾਂ ਅਤੇ ਘਰਾਂ ਨੂੰ ਅੱਗ ਲੱਗ ਗਈ ਅਤੇ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ। ਜ਼ਖਮੀਆਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਟੈਂਕਰ ਤੋਂ ਗੈਸ ਲੀਕ ਹੋਣ ਕਾਰਨ ਅੱਗ ਨੇੜਲੇ ਘਰਾਂ ਵਿੱਚ ਫੈਲ ਗਈ ਅਤੇ 15 ਦੁਕਾਨਾਂ ਅਤੇ ਚਾਰ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।