ਖ਼ਬਰਿਸਤਾਨ ਨੈੱਟਵਰਕ: ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਪੀਜੀ ਕਮਿਊਨਿਕੇਸ਼ਨ ਅਤੇ ਵੀਡੀਓ ਪ੍ਰੋਡਕਸ਼ਨ ਵਿਭਾਗ ਵੱਲੋਂ ਵਰਲਡ ਫੋਟੋਗ੍ਰਾਫੀ ਡੇ ਦੇ ਮੌਕੇ ਤੇ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੀ ਅਗਵਾਈ ਹੇਠ ਫੋਟੋਗ੍ਰਾਫੀ ਐਗਜੀਬੀਸ਼ਨ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥਣਾਂ ਨੂੰ ਵਿਜੂਅਲ ਸਟੋਰੀ ਟੈਲਿੰਗ ਦੀ ਟੈਕਨੀਕਲ ਅਤੇ ਕ੍ਰਿਏਟਿਵ ਸਕਿਲ ਦੀ ਜਾਣਕਾਰੀ ਦੇਣਾ ਸੀ। ਵਰਕਸ਼ਾਪ ਵਿੱਚ ਪ੍ਰਸਿੱਧ ਫੋਟੋਗ੍ਰਾਫਰ ਕਰਮਵੀਰ ਸੰਧੂ ਬਤੌਰ ਰਿਸੋਰਸ ਪਰਸਨ ਮੌਜੂਦ ਸਨ। ਉਨ੍ਹਾਂ ਨੇ ਆਪਣ ਫੋਟੋਗ੍ਰਾਫੀ ਆਰਟ ਅਤੇ ਕ੍ਰਿਏਟਿਵ ਇਨਸਾਈਟ ਨਾਲ ਵਿਦਿਆਰਥਣਾਂ ਨੂੰ ਫੋਟੋਗ੍ਰਾਫੀ ਦੀ ਜਾਣਕਾਰੀ ਦਿੱਤੀ। ਵਿਦਿਆਰਥਣਾਂ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਦੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਵਿਭਿੰਨ ਥੀਮਸ ਤੇ ਖਿੱਚੀਆਂ ਗਈਆਂ ਤਸਵੀਰਾਂ ਦਿਖਾਈਆਂ ਗਈਆਂ। ਕਰਮਵੀਰ ਸੰਧੂ ਨੇ ਤਸਵੀਰਾਂ ਅਤੇ ਵਿਦਿਆਰਥਣਾਂ ਦੀ ਕਲਾ ਦੀ ਪ੍ਰਸ਼ੰਸਾ ਕੀਤੀ। ਡੀਨ ਯੂਥ ਵੈਲਫੇਅਰ ਡਾ. ਨਵਰੂਪ ਕੌਰ ਨੇ ਕਰਮਵੀਰ ਸੰਧੂ ਨੂੰ ਸਨਮਾਨਿਤ ਕੀਤਾ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਵਿਭਾਗ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥਣਾਂ ਨੂੰ ਵਿਹਾਰਿਕ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਵਿੱਚ ਸਹਾਇਕ ਹੁੰਦੀਆਂ ਹਨ। ਵਿਭਾਗ ਮੁਖੀ ਡਾ. ਰਮਾ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਹ ਆਯੋਜਨ ਐਚ.ਐਮ.ਵੀ. ਦੀਆਂ ਵਿਦਿਆਰਥਣਾਂ ਨੂੰ ਵਿਹਾਰਿਕ ਅਨੁਭਵ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।