ਪੰਜਾਬੀ ਸੰਗੀਤ ਜਗਤ ਤੋਂ ਅੱਜ ਇਕ ਬਹੁਤ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵਾਂਦਾ ਹੁਣ ਸਾਡੇ ਵਿਚ ਨਹੀਂ ਰਹੇ। ਹਰ ਕੋਈ ਉਨ੍ਹਾਂ ਦੇ ਸਿਹਤਯਾਬੀ ਲਈ ਅਰਦਾਸ ਕਰ ਰਿਹਾ ਸੀ , ਅੱਜ ਹਰ ਇੱਕ ਅਰਦਾਸ ਅਧੂਰੀ ਰਹਿ ਗਈ । ਅੱਜ ਹਰ ਇੱਕ ਅੱਖ ਨਮ ਹੈ। ਮਿਲੀ ਜਾਣਕਾਰੀ ਅਨੁਸਾਰ, ਉਨ੍ਹਾਂ ਨੇ ਅੱਜ ਸਵੇਰੇ ਫੋਰਟਿਸ ਹਸਪਤਾਲ, ਮੋਹਾਲੀ ਵਿੱਚ ਆਖ਼ਰੀ ਸਾਹ ਲਏ।
ਲੁਧਿਆਣਾ ਦੇ ਜੱਦੀ ਪਿੰਡ ‘ਚ ਦਿੱਤੀ ਜਾਵੇਗੀ ਅੰਤਿਮ ਵਿਦਾਈ
ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਮੋਹਾਲੀ ਪੁਲਿਸ ਨੇ ਹਸਪਤਾਲ ਦੇ ਬਾਹਰ ਸੁਰੱਖਿਆ ਵਧਾ ਦਿੱਤੀ। ਹਸਪਤਾਲ ਦੇ ਬਾਹਰ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੇ ਨੇੜਲੇ ਲੋਕਾਂ ਦੇ ਅਨੁਸਾਰ, ਉਨ੍ਹਾਂ ਦੀ ਦੇਹ ਨੂੰ ਸਿੱਧਾ ਉਨ੍ਹਾਂ ਦੇ ਜੱਦੀ ਪਿੰਡ ਪੌਣਾ, ਜਗਰਾਉਂ, ਲੁਧਿਆਣਾ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਹਾਲਾਂਕਿ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਵੱਲੋਂ ਵੀ ਪੋਸਟ ਸ਼ੇਅਰ ਕੀਤੀ ਹੈ ਤੇ ਲਿਖਿਆ ਹੈ ਕਿ ‘ਮੌਤ ਕੁਲਿਹਣੀ ਜਿੱਤ ਗਈ ਜਵੰਦਾ ਹਾਰ ਗਿਆ ਂ ਕਿਵੇਂ ਭੁੱਲਾਂਗੇ ਤੇਨੂੰ ਨਿੱਕੇ ਵੀਰ’ , ਉੱਥੇ ਹੀ ਜਸਬੀਰ ਜੱਸੀ ਨੇ ਵੀ ਭਾਵੁਕ ਪੋਸਟ ਸ਼ੇਅਰ ਕੀਤੀ ਹੈ ।


ਬੀਤੇ ਕਈ ਦਿਨਾਂ ਤੋਂ ਰਾਜਵੀਰ ਜਵਾਂਦਾ ਦਾ ਫੋਰਟਿਸ ਹਸਪਤਾਲ ਚ ਇਲਾਜ ਚੱਲ ਰਿਹਾ ਸੀ। ਉਹ ਪਿਛਲੇ 11 ਦਿਨਾਂ ਤੋਂ ਵੈਂਟੀਲੇਟਰ ’ਤੇ ਸਨ।
ਪੰਜਾਬ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ, ਦੋਸਤ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਵੀ ਕਰ ਰਹੇ ਸਨ। ਉਨ੍ਹਾਂ ਦੇ ਜੱਦੀ ਪਿੰਡ ‘ਚ ਉਨ੍ਹਾਂ ਦੀ ਸਿਹਤਯਾਬੀ ਲਈ ਪਾਠ ਵੀ ਕਰਵਾਏ ਜਾ ਰਹੇ ਸਨ।
ਦੱਸ ਦੇਈਏ ਕਿ 27 ਸਤੰਬਰ ਨੂੰ ਰਾਜਵੀਰ ਜਵਾਂਦਾ ਆਪਣੀ ਬਾਇਕ ’ਤੇ ਸ਼ਿਮਲਾ ਜਾ ਰਹੇ ਸੀ , ਪਰ ਰਸਤੇ ਚ ਪਿੰਜੌਰ ਦੇ ਕੋਲ ਓਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਰਾਜਵੀਰ ਜਵਾਂਦਾ ਨੇ ਆਪਣੀ ਆਵਾਜ਼ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਨਵਾਂ ਰੰਗ ਦਿੱਤਾ ਸੀ।
ਰਾਜਵੀਰ ਜਵਾਂਦਾ ਨੇ ਆਪਣੀ ਆਵਾਜ਼ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਨਵਾਂ ਰੰਗ ਦਿੱਤਾ।‘ਗਬਰੂ’, ‘ਸੂਰਮੇ’, ਤੇ ‘ਮਿਤਰਾਂ ਦੇ ਬੂਟ’ ਵਰਗੇ ਗੀਤਾਂ ਨਾਲ ਉਨ੍ਹਾਂ ਨੇ ਨਾ ਸਿਰਫ਼ ਪੰਜਾਬ, ਸਗੋਂ ਵਿਦੇਸ਼ਾਂ ਵਿੱਚ ਵੀ ਆਪਣਾ ਵੱਖਰਾ ਨਾਮ ਬਣਾਇਆ।
ਊਹਨਾਂ ਨੇ ਆਪਣੀ ਸਾਦਗੀ ਤੇ ਖੁਸ਼ਮਿਜ਼ਾਜ਼ ਸੁਭਾਵ ਨਾਲ ਲੱਖਾਂ ਪ੍ਰਸ਼ੰਸਕਾਂ ਦੇ ਦਿਲ ਜਿੱਤੇ।ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ fans ਵੱਲੋਂ ਦੁਖ ਪ੍ਰਗਟਾਇਆ ਜਾ ਰਿਹਾ ਹੈ।ਲੋਕ ਉਨ੍ਹਾਂ ਦੇ ਪੁਰਾਣੇ ਗੀਤ ਸਾਂਝੇ ਕਰ ਰਹੇ ਹਨ ਅਤੇ ਕਹਿ ਰਹੇ ਹਨ”ਤੁਸੀਂ ਤਾਂ ਚਲੇ ਗਏ, ਪਰ ਤੁਹਾਡੀ ਆਵਾਜ਼ ਸਦਾ ਸਾਡੇ ਦਿਲਾਂ ’ਚ ਗੂੰਜੇਗੀ…” , ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ।