ਖਬਰਿਸਤਾਨ ਨੈੱਟਵਰਕ- ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਫਾਈਨ ਆਰਟਸ ਵਿਭਾਗ ਦੇ ਵਿਦਿਆਰਥੀਆਂ ਨੇ “ਪਲਾਸਟਿਕ-ਮੁਕਤ ਭਵਿੱਖ” ਅਤੇ “ਹਵਾ ਪ੍ਰਦੂਸ਼ਣ ਕੰਟਰੋਲ” ਦੇ ਵਿਸ਼ਿਆਂ ‘ਤੇ ਇੱਕ ਪੋਸਟਰ-ਮੇਕਿੰਗ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਫਾਈਨ ਆਰਟਸ ਅਤੇ ਮਲਟੀਮੀਡੀਆ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ।
ਕਾਲਜ ਦੇ ਪ੍ਰਿੰਸੀਪਲ, ਪ੍ਰੋ. ਡਾ. (ਸ਼੍ਰੀਮਤੀ) ਅਜੈ ਸਰੀਨ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕ ਹੋਣ ਅਤੇ ਰਚਨਾਤਮਕ ਮਾਧਿਅਮਾਂ ਰਾਹੀਂ ਸੰਦੇਸ਼ ਫੈਲਾਉਣ ਲਈ ਉਤਸ਼ਾਹਿਤ ਕੀਤਾ। ਫਾਈਨ ਆਰਟਸ ਵਿਭਾਗ ਦੇ ਮੁਖੀ ਡਾ. ਨੀਰੂ ਭਾਰਤੀ ਸ਼ਰਮਾ, ਡਾ. ਸ਼ੈਲੇਂਦਰ, ਸ਼੍ਰੀਮਤੀ ਚਾਹਤ ਅਤੇ ਸ਼੍ਰੀਮਤੀ ਭਾਵਨਾ ਵੀ ਇਸ ਮੌਕੇ ਮੌਜੂਦ ਸਨ।