No trending topics found.

View All Topics

ਵਿਕਰੇਤਾ ਤੋਂ ਇਸ਼ਤਿਹਾਰ

No trending categories found.

No trending topics found.

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ- ਸਿੱਖ ਕੌਮ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ ਹੈ। ਇਸ਼ ਸਬੰਧੀ ਉਨ੍ਹਾਂ ਐਕਸ ਉਤੇ ਟਵੀਟ ਕੀਤਾ।

ਸੀ ਐੱਮ ਮਾਨ ਨੇ ਲਿਖਿਆ ਪੰਚਾਇਤੀ ਰਾਜ ਦੇ ਬਾਨੀ, ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ। ਆਓ ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਲਾਸਾਨੀ ਇਤਿਹਾਸ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਲਈ ਯਤਨਸ਼ੀਲ ਹੋਈਏ।

ਕੌਣ ਸਨ ਬਾਬਾ ਬੰਦਾ ਸਿੰਘ ਬਹਾਦਰ ਜੀ, ਪੜ੍ਹੋ ਇਤਿਹਾਸ

ਧਾਰਮਕ ਸਰੋਤਾਂ ਮੁਤਾਬਕ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਅਕਤੂਬਰ 1670 ਵਿੱਚ ਕਸ਼ਮੀਰ ਦੇ ਰਾਜੌਰੀ ਪਿੰਡ, ਜ਼ਿਲ੍ਹਾ ਪੁੰਛ ਵਿੱਚ ਖੇਤੀਬਾੜੀ ਕਰਨ ਵਾਲੇ ਰਾਜਪੂਤ ਪਰਿਵਾਰ ਵਿੱਚ ਹੋਇਆ। ਬਚਪਨ ਵਿੱਚ ਉਨ੍ਹਾਂ ਦਾ ਨਾਮ ਲਛਮਣ ਦੇਵ ਰੱਖਿਆ ਗਿਆ। ਉਹ ਘੁੜਸਵਾਰੀ, ਸ਼ਸਤ੍ਰ ਕਲਾ, ਸ਼ਿਕਾਰ ਅਤੇ ਧਨੁਖ-ਤੀਰ ਵਰਗੇ ਹਥਿਆਰ ਵਰਤਣ ਵਿੱਚ ਬਹੁਤ ਨਿਪੁੰਨ ਸਨ।

15 ਸਾਲ ਦੀ ਉਮਰ ਵਿੱਚ, ਜਦੋਂ ਉਹ ਇੱਕ ਹਿਰਨ ਦਾ ਸ਼ਿਕਾਰ ਕਰ ਰਹੇ ਸਨ, ਤਾਂ ਉਸ ਦੇ ਗਰਭ ਵਿੱਚੋਂ ਜੁੜਵੇਂ ਬੱਚਿਆਂ ਨੂੰ ਤੜਪਦਿਆਂ ਮਰਦਿਆਂ ਦੇਖਿਆ। ਇਸ ਦ੍ਰਿਸ਼ ਨੇ ਉਨ੍ਹਾਂ ਦਾ ਮਨ ਬਦਲ ਦਿੱਤਾ ਤੇ ਉਨ੍ਹਾਂ ਨੇ ਸ਼ਿਕਾਰ ਛੱਡ ਕੇ ਸੰਨਿਆਸੀ ਜੀਵਨ ਅਪਣਾ ਲਿਆ। ਉਨ੍ਹਾਂ ਦੇ ਪਿਤਾ ਧਾਰਮਿਕ ਬਿਰਤੀ ਵਾਲੇ ਸਨ ਜੋ ਸਾਧੂਆਂ ਨੂੰ ਲੰਗਰ ਤੇ ਰਹਿਣ ਦੀ ਥਾਂ ਦਿੰਦੇ ਸਨ। ਇਸ ਕਰਕੇ ਲਛਮਣ ਦੇਵ ਦਾ ਮਨ ਵੀ ਸਾਧੂਆਂ ਵੱਲ ਖਿੱਚਿਆ ਗਿਆ।

ਉਹ ਪਹਿਲਾਂ ਰਾਮ ਠਮਮਣ (ਲਾਹੌਰ ਦੇ ਨੇੜੇ) ਦੇ ਸਾਧੂ ਰਾਮ ਦਾਸ ਦੇ ਚੇਲੇ ਬਣੇ। ਕੁਝ ਸਮੇਂ ਬਾਅਦ ਉਹ ਜਨਕੀ ਦਾਸ ਦੇ ਪਿੱਛੇ ਹੋ ਗਏ। ਫਿਰ ਉਨ੍ਹਾਂ ਦਾ ਨਾਮ ਮਾਧੋ ਦਾਸ ਰੱਖਿਆ ਗਿਆ। ਯਾਤਰਾ ਕਰਦਿਆਂ ਕਰਦਿਆਂ ਉਹ ਨਾਸਿਕ ਦੇ ਨੇੜੇ ਪੰਚਵਟੀ ਪਹੁੰਚੇ ਜਿੱਥੇ ਉਨ੍ਹਾਂ ਨੇ ਅਉਘੜ ਨਾਥ ਨਾਮਕ ਸਾਧੂ ਦੀ ਸੇਵਾ ਕੀਤੀ। ਪੰਜ ਸਾਲਾਂ ਤੱਕ ਪੂਰੇ ਭਾਵ ਨਾਲ ਸੇਵਾ ਕਰਨ ਤੋਂ ਬਾਅਦ, ਅਉਘੜ ਨਾਥ ਨੇ ਉਨ੍ਹਾਂ ਨੂੰ ਆਪਣੀਆਂ ਸਾਰੀਆਂ ਅਲੌਕਿਕ ਸ਼ਕਤੀਆਂ ਅਤੇ ਪੁਸਤਕ ਭੇਟ ਕਰ ਦਿੱਤੀ। 1691 ਵਿੱਚ ਅਉਘੜ ਨਾਥ ਦਾ ਦੇਹਾਂਤ ਹੋ ਗਿਆ। ਇਸ ਤਰ੍ਹਾਂ 21 ਸਾਲ ਦੀ ਉਮਰ ਵਿੱਚ ਮਾਧੋ ਦਾਸ ਨੇ ਵੱਡੀਆਂ ਤਾਕਤਾਂ ਹਾਸਲ ਕੀਤੀਆਂ ਅਤੇ ਨਾਂਦੇੜ ਵਿੱਚ ਆਪਣਾ ਆਸ਼ਰਮ ਬਣਾ ਲਿਆ।

ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਸੰਬਰ 1704 ਵਿੱਚ ਆਨੰਦਪੁਰ ਸਾਹਿਬ ਛੱਡ ਕੇ ਪਰਿਵਾਰ ਅਤੇ ਸਿੱਖਾਂ ਸਮੇਤ ਨਿਕਲੇ। ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਵਾਅਦਾ ਕੀਤਾ ਸੀ ਕਿ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਸਰਸਾ ਦਰਿਆ ਦੇ ਕੰਢੇ ਧੋਖੇ ਨਾਲ ਹਮਲਾ ਕਰ ਦਿੱਤਾ। ਗੁਰੂ ਸਾਹਿਬ ਨੇ ਚਾਰੇ ਪੁੱਤਰਾਂ ਅਤੇ ਬੇਅੰਤ ਸਿੱਖਾਂ ਨੂੰ ਗੁਆ ਕੇ ਵੀ ਵਾਹਿਗੁਰੂ ਦਾ ਭਾਣਾ ਮੰਨਿਆ ਅਤੇ ਹੌਸਲਾ ਨਹੀਂ ਹਾਰਿਆ। ਉਨ੍ਹਾਂ ਨੇ ਔਰੰਗਜ਼ੇਬ ਨੂੰ “ਜ਼ਫਰਨਾਮਾ” ਲਿਖਿਆ ਜਿਸ ਕਾਰਨ ਬੁੱਢੇ ਬਾਦਸ਼ਾਹ ਨੂੰ ਆਪਣੇ ਪਾਪਾਂ ਦਾ ਅਹਿਸਾਸ ਹੋਇਆ। 1707 ਵਿੱਚ ਉਸ ਦੀ ਮੌਤ ਹੋ ਗਈ।

ਉਸ ਦੇ ਪੁੱਤਰਾਂ ਵਿੱਚ ਗੱਦੀ ਲਈ ਲੜਾਈ ਹੋਈ। ਬਹਾਦੁਰ ਸ਼ਾਹ ਨੇ ਗੁਰੂ ਸਾਹਿਬ ਦੀ ਮਦਦ ਨਾਲ ਬਾਦਸ਼ਾਹੀ ਹਾਸਲ ਕੀਤੀ ਪਰ ਉਸ ਨੇ ਵੀ ਪੰਜਾਬ ਵਿੱਚ ਹੋ ਰਹੀਆਂ ਜ਼ੁਲਮਾਂ ਨੂੰ ਨਹੀਂ ਰੋਕਿਆ।

ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ

1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਗਏ। ਜੈਪੁਰ ਵਿੱਚ ਮਹੰਤ ਜੈਤ ਰਾਮ ਨੇ ਦੱਸਿਆ ਕਿ ਮਾਧੋ ਦਾਸ ਬੈਰਾਗੀ ਬਹੁਤ ਅਹੰਕਾਰੀ ਹੈ। ਗੁਰੂ ਸਾਹਿਬ ਸਿੱਧੇ ਉਸ ਦੇ ਆਸ਼ਰਮ ਪਹੁੰਚੇ। ਮਾਧੋ ਦਾਸ ਨੇ ਅਲੌਕਿਕ ਸ਼ਕਤੀਆਂ ਨਾਲ ਗੁਰੂ ਸਾਹਿਬ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਗੁਰੂ ਸਾਹਿਬ ਨੇ ਉਸ ਨੂੰ ਕਿਹਾ, “ਤੂੰ ਦੱਸ, ਤੂੰ ਕੌਣ ਹੈ?” ਮਾਧੋ ਦਾਸ ਨੇ ਹੱਥ ਜੋੜ ਕੇ ਕਿਹਾ, “ਮੈਂ ਤੁਹਾਡਾ ਬੰਦਾ ਹਾਂ।” ਉਸ ਸਮੇਂ ਤੋਂ ਉਹ ਬੰਦਾ ਸਿੰਘ ਬਹਾਦਰ ਨਾਮ ਨਾਲ ਪ੍ਰਸਿੱਧ ਹੋਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਮ੍ਰਿਤ ਛਕਾਇਆ ਅਤੇ ਵੈਰਾਗੀ ਤੋਂ ਸਿੰਘ ਸਜਾਇਆ।

ਪੰਜਾਬ ਵੱਲ ਚਾਲੇ


ਅਕਤੂਬਰ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਥਾਪੜਾ ਦੇ ਕੇ ਤੋਰਿਆ। ਉਨ੍ਹਾਂ ਨੂੰ ਗੁਰੂ ਦਾ ਹੁਕਮ, ਪੰਜ ਤੀਰ, ਖੰਡਾ ਅਤੇ ਨਗਾਰਾ ਦਿੱਤਾ ਗਿਆ। ਉਨ੍ਹਾਂ ਨਾਲ ਭਾਈ ਦਇਆ ਸਿੰਘ, ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਿਜੈ ਸਿੰਘ ਅਤੇ ਭਾਈ ਰਣ ਸਿੰਘ ਸਨ।ਹੌਲੀ -ਹੌਲੀ ਹੋਰ ਹਜ਼ਾਰਾਂ ਸਿੱਖ ਵੀ ਨਾਲ ਜੁੜ ਗਏ।

ਨਵੰਬਰ 1709 ਵਿੱਚ ਸਮਾਣਾ ਜਿੱਤ ਕੇ ਸਿੱਖਾਂ ਨੇ ਵੱਡੀ ਜਿੱਤ ਹਾਸਲ ਕੀਤੀ। ਖਜ਼ਾਨਾ ਕਬਜ਼ੇ ਵਿੱਚ ਆਇਆ ਅਤੇ ਫੌਜ ਮਜ਼ਬੂਤ ਹੋਈ। ਸਧੌਰਾ, ਮੁਸਤਫਾਬਾਦ, ਘੁਰਾਮ ਆਦਿ ਕਈ ਇਲਾਕੇ ਕਬਜ਼ੇ ਵਿੱਚ ਆਏ।

ਸਰਹਿੰਦ ਦੀ ਜੰਗ


ਸਰਹਿੰਦ ਦਾ ਨਵਾਬ ਵਜ਼ੀਰ ਖ਼ਾਨ, ਜਿਸ ਨੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ ਸੀ, ਉਸ ਨੂੰ ਸਜ਼ਾ ਦੇਣ ਲਈ ਮਈ 1710 ਵਿੱਚ “ਝੱਪੜ ਚਿੜੀ” ਵਿੱਚ ਜੰਗ ਹੋਈ। ਵਜ਼ੀਰ ਖ਼ਾਨ ਮਾਰਿਆ ਗਿਆ ਅਤੇ ਸਰਹਿੰਦ ਸ਼ਹਿਰ ਕਬਜ਼ੇ ਵਿੱਚ ਆਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਖ਼ਤ ਹੁਕਮ ਦਿੱਤਾ ਕਿ ਔਰਤਾਂ, ਬੱਚੇ, ਬੁਜ਼ੁਰਗ ਅਤੇ ਧਾਰਮਿਕ ਥਾਵਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ।

ਲੋਹਗੜ੍ਹ ਦੀ ਰਾਜਧਾਨੀ


1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਖਲਿਸਗੜ੍ਹ ਕਿਲ੍ਹੇ ਦੀ ਮੁਰੰਮਤ ਕਰਕੇ ਉਸਦਾ ਨਾਮ “ਲੋਹਗੜ੍ਹ” ਰੱਖਿਆ ਅਤੇ ਆਪਣੀ ਰਾਜਧਾਨੀ ਬਣਾਈ। ਇੱਥੇ ਖਾਲਸਾ ਰਾਜ ਦੀ ਸਥਾਪਨਾ ਹੋਈ ਅਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਦੀਆਂ ਮੁਦਰਾਂ ਜਾਰੀ ਕੀਤੀਆਂ। ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਦਿੱਤੀ ਗਈ ਅਤੇ ਜ਼ਮੀਦਾਰੀ ਪ੍ਰਥਾ ਖਤਮ ਕੀਤੀ ਗਈ।

ਸ਼ਹਾਦਤ


1715 ਵਿੱਚ ਗੁਰਦਾਸ ਨੰਗਲ ਵਿੱਚ 8 ਮਹੀਨੇ ਦੀ ਘੇਰਾਬੰਦੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀ ਕਬਜ਼ੇ ਵਿੱਚ ਆ ਗਏ। ਦਿੱਲੀ ਵਿੱਚ ਸੈਂਕੜੇ ਸਿੱਖਾਂ ਨੂੰ ਖੂਨੀ ਦਰਵਾਜ਼ੇ ਤੇ ਸੱਤ ਦਿਨਾਂ ਤੱਕ ਹਰ ਰੋਜ਼ 100 ਦੇ ਹਿਸਾਬ ਨਾਲ ਸ਼ਹੀਦ ਕੀਤਾ ਗਿਆ।

9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੇਹੱਦ ਕਸ਼ਟ ਦੇ ਕੇ ਸ਼ਹੀਦ ਕੀਤਾ ਗਿਆ। ਉਨ੍ਹਾਂ ਦੇ 4 ਸਾਲ ਦੇ ਪੁੱਤਰ ਅਜੈ ਸਿੰਘ ਨੂੰ ਵੀ ਉਨ੍ਹਾਂ ਦੀਆਂ ਅੱਖਾਂ ਅੱਗੇ ਸ਼ਹੀਦ ਕਰ ਦਿੱਤਾ ਗਿਆ।

ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਕੀਤੀ, ਜ਼ਾਲਮ ਹਾਕਮਾਂ ਦੇ ਅਹੰਕਾਰ ਨੂੰ ਤੋੜਿਆ ਅਤੇ ਗਰੀਬਾਂ ਤੇ ਕਿਸਾਨਾਂ ਨੂੰ ਹੱਕ ਦਿੱਤੇ। ਉਨ੍ਹਾਂ ਦੀ ਸ਼ਹਾਦਤ ਨੇ ਸਿੱਖਾਂ ਨੂੰ ਹੋਰ ਮਜ਼ਬੂਤ ਕੀਤਾ ਅਤੇ ਆਗੇ ਚੱਲ ਕੇ 12 ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਦੀ ਰਾਜਗਦੀ ਦਾ ਰਾਹ ਖੋਲ੍ਹਿਆ। ਸਿੱਖ ਕੌਮ ਦੇ ਇਸ ਮਹਾਨ ਸੁਰਮੇ ਨੂੰ ਇਤਿਹਾਸ ਵਿਚ ਹਮੇਸ਼ਾ ਯਾਦ ਕੀਤਾ ਜਾਂਦਾ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਅੰਮ੍ਰਿਤਸਰ ‘ਚ ਦਿਲ ਦਹਿਲਾ ਦੇਣ ਵਾਲੀ ਦਰਦਨਾਕ ਘਟਨਾ

|

|

|

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਨਕੋਦਰ ਰੋਡ ‘ਤੇ ਦਿਨ-ਦਹਾੜੇ ਮਹਿਲਾ ਡਾਕਟਰ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੰਗਰਾਮੀ ਅਤੇ ਬਾਗਬਾਨੀ

|

|

|

ਖ਼ਬਰਿਸਤਾਨ ਨੈੱਟਵਰਕ: ਗਰਮੀਆਂ ਦੀਆਂ ਛੁੱਟੀਆਂ ਦੇ ਇਸ ਪੀਕ ਸੀਜ਼ਨ ਵਿੱਚ,

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਇੱਕ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ White Diamond Resort ਦੇ ਮਾਲਕ ਹਨੀ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਆਏ ਦਿਨ ਬਦਮਾਸ਼ਾਂ ਵੱਲੋਂ ਕਾਰੋਬਾਰੀਆ ਨੂੰ

|

|

|

ਖ਼ਬਰਿਸਤਾਨ ਨੈੱਟਵਰਕ:ਪਠਾਨਕੋਟ-ਸੁਜਾਨਪੁਰ ਰਸਤੇ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਲਈ ਮਹੱਤਵਪੂਰਨ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੀ ਸਿਆਸਤ ਵਿੱਚ ਹਲਚਲ ਦੇਖਣ ਨੂੰ ਮਿਲੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ