ਖਬਰਿਸਤਾਨ ਨੈੱਟਵਰਕ- ਲੁਧਿਆਣਾ ਵਿੱਚ ਇੱਕ ਵਿਆਹ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਪੁੱਤਰ ਨੇ ਹਵਾ ਵਿੱਚ ਫਾਇਰ ਕੱਢ ਦਿੱਤੇ, ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਧਾਇਕ ਦਾ ਪੁੱਤਰ ਕਿਵੇਂ ਡੀ ਜੇ ਉਤੇ ਨੱਚਦਾ ਹੋਇਆ ਖੌਰੋ ਪਾ ਰਿਹਾ ਹੈ ਤੇ ਨਾਲ ਦੀ ਨਾਲ ਹਵਾਈ ਫਾਇਰ ਕੱਢ ਰਿਹਾ ਹੈ।
ਵੀਡੀਓ ਸੋਸ਼ਲ ਮੀਡੀਓ ਉਤੇ ਵਾਇਰਲ
ਗੋਲੀਬਾਰੀ ਦੀ ਇੱਕ ਛੋਟੀ ਜਿਹੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਦੌਰਾਨ, ਉਹ ਡਾਂਸ ਫਲੋਰ ‘ਤੇ ਆਉਂਦਾ ਹੈ, ਆਪਣੀ ਪਿਸਤੌਲ ਚੁੱਕਦਾ ਹੈ ਅਤੇ ਇੱਕ ਤੋਂ ਬਾਅਦ ਇੱਕ ਦੋ ਗੋਲੀਆਂ ਚਲਾਉਂਦਾ ਹੈ। ਜਿਵੇਂ ਹੀ ਉਹ ਗੋਲੀ ਚਲਾਉਂਦਾ ਹੈ, ਉਸਦਾ ਵੱਡਾ ਭਰਾ ਉਸਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ।
ਕਦੋਂ ਦੀ ਹੈ ਘਟਨਾ
ਦੱਸਿਆ ਜਾ ਰਿਹਾ ਹੈ ਕਿ ਗਿੱਲ ਪਿੰਡ ਵਿੱਚ ਵਿਆਹ ਪ੍ਰੋਗਰਾਮ ਹੋ ਰਿਹਾ ਸੀ। ਇਹ ਘਟਨਾ ਕਦੋਂ ਅਤੇ ਕਿੱਥੇ ਵਾਪਰੀ, ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਵਿਧਾਇਕ ਦੇ ਪੁੱਤਰ ਨੂੰ ਬੁਲਾਇਆ ਹੈ। ਹਥਿਆਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਕਿ ਕਹਿਣੈ ਵਿਧਾਇਕ ਦਾ
ਇਸ ਮਾਮਲੇ ਬਾਰੇ ‘ਆਪ’ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਵਾਇਰਲ ਵੀਡੀਓ ਵਿੱਚ ਗੋਲੀ ਚਲਾਉਣ ਵਾਲਾ ਉਨ੍ਹਾਂ ਦਾ ਪੁੱਤਰ ਹੈ। ਹਾਲਾਂਕਿ, ਜਗਪਾਲ ਜਿਸ ਹਥਿਆਰ ਦੀ ਵਰਤੋਂ ਕਰ ਰਿਹਾ ਹੈ ਉਹ ਇੱਕ ਖਿਡੌਣਾ ਬੰਦੂਕ ਹੈ। ‘ਆਪ’ ਹਾਈਕਮਾਨ ਨੇ ਇਸ ਮਾਮਲੇ ਦੇ ਸਬੰਧ ਵਿੱਚ ਵਿਧਾਇਕ ਨੂੰ ਦਿੱਲੀ ਤਲਬ ਕੀਤਾ ਹੈ।