ਕੇਂਦਰੀ ਜਾਂਚ ਬਿਊਰੋ ਨੇ ਅੱਜ ਸਵੇਰੇ ਪਟਿਆਲਾ ਅਤੇ ਲੁਧਿਆਣਾ ਵਿੱਚ ਪ੍ਰਾਪਰਟੀ ਡੀਲਰਾਂ ਦੇ ਘਰ ਤੇ ਠਿਕਾਣਿਆਂ ‘ਤੇ ਰੇਡ ਕੀਤੀ। ਇਸ ਦਾ ਸੰਬੰਧ ਮੁਅੱਤਲ DIG ਹਰਚਰਨ ਸਿੰਘ ਭੁੱਲਰ ਨਾਲ ਦੱਸਿਆ ਜਾ ਰਿਹਾ ਹੈ। ਰਿਸ਼ਵਤ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਗੰਭੀਰ ਦੋਸ਼ਾਂ ‘ਚ ਗ੍ਰਿਫ਼ਤਾਰ ਭੁੱਲਰ ‘ਤੇ CBI ਲਗਾਤਾਰ ਸ਼ਿਕੰਜਾ ਕੱਸ ਰਹੀ ਹੈ। ਭੁੱਲਰ ਇਸ ਸਮੇਂ 5 ਨਵੰਬਰ ਤੱਕ ਸੀਬੀਆਈ ਰਿਮਾਂਡ ‘ਤੇ ਹਨ। ਇਸੇ ਮਾਮਲੇ ਨਾਲ ਜੁੜੇ ਇੱਕ ਵਿਚੋਲੇ ਨੂੰ ਵੀ ਹਿਰਾਸਤ ਵਿੱਚ ਲਿਆ ਹੈ।
ਸੀਬੀਆਈ ਨੇ ਦੱਸਿਆ ਜਾ ਰਿਹਾ ਹੈ ਕਿ ਜਾਂਚ ਏਜੰਸੀ ਨੇ ਭੁੱਲਰ ਅਤੇ ਵਿਚੋਲੇ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਅਤੇ ਉਸ ਪੁੱਛਗਿੱਛ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਦੇ ਆਧਾਰ ‘ਤੇ ਅੱਜ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਸੀਬੀਆਈ ਦੀ ਇੱਕ ਟੀਮ ਨੇ ਪਟਿਆਲਾ ਦੇ ਅਤੇ ਦੂਜੀ ਟੀਮ ਨੇ ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਸਰਗੋਧਾ ਕਲੋਨੀ ਵਿੱਚ ਪ੍ਰਾਪਰਟੀ ਡੀਲਰ ਦੇ ਘਰ ਛਾਪਾ ਮਾਰਿਆ।
ਪੁੱਛ-ਗਿੱਛ ਦੌਰਾਨ ਅਹਿਮ ਸਬੂਤ ਮਿਲੇ
ਨਿਵਾਸੀਆਂ ਨੇ ਦੱਸਿਆ ਕਿ ਸੀਬੀਆਈ ਟੀਮ ਸਵੇਰੇ 7:00 ਵਜੇ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ, ਅਤੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਸੀਬੀਆਈ ਹੁਣ ਜਾਂਚ ਕਰ ਰਹੀ ਹੈ ਕਿ ਭੁੱਲਰ ਨੇ ਰਿਸ਼ਵਮੁਅੱਤਲ DIG ਭੁੱਲਰ ਮਾਮਲਾ, CBI ਦੀ ਕਾਰਵਾਈ ਜਾਰੀ, ਪ੍ਰਾਪਰਟੀ ਡੀਲਰਾਂ ਦੇ ਠਿਕਾਣਿਆਂ ‘ਤੇ RAIDਤ ਦੇ ਪੈਸੇ ਕਿੱਥੇ ਲਗਾਏ ਸਨ। ਭੁੱਲਰ ਅਤੇ ਵਿਚੋਲੇ ਤੋਂ ਆਹਮੋ-ਸਾਹਮਣੇ ਪੁੱਛਗਿੱਛ ਦੌਰਾਨ ਕ੍ਰਿਸ਼ਨੂ ਨੇ ਇੱਕ ਨੈੱਟਵਰਕ ਚਲਾਉਣ ਦੀ ਗੱਲ ਕਬੂਲ ਕੀਤੀ ਜੋ ਕਾਰੋਬਾਰੀਆਂ ਤੋਂ ਪੈਸੇ ਵਸੂਲਦਾ ਸੀ ਅਤੇ ਭੁੱਲਰ ਨੂੰ ਕਮਿਸ਼ਨ ਦਿੰਦਾ ਸੀ।
ਸੀਬੀਆਈ ਨੇ ਉਸਦੇ ਮੋਬਾਈਲ ਫੋਨ ਤੋਂ ਮਹੱਤਵਪੂਰਨ ਸਬੂਤ ਵੀ ਬਰਾਮਦ ਕੀਤੇ ਹਨ। ਜਾਂਚ ਏਜੰਸੀ ਹੁਣ ਭੁੱਲਰ ਦੇ ਮੋਬਾਈਲ ਫੋਨ, ਵਟਸਐਪ ਕਾਲਾਂ ਅਤੇ ਚੈਟਾਂ ਦੇ ਨਾਲ-ਨਾਲ ਕਰੋੜਾਂ ਰੁਪਏ ਦੀ ਉਸ ਦੀ ਕਥਿਤ ਬੇਨਾਮੀ ਜਾਇਦਾਦ ਦੀ ਜਾਂਚ ਕਰ ਰਹੀ ਹੈ।