ਖਬਰਿਸਤਾਨ ਨੈੱਟਵਰਕ- ਪੰਜਾਬ ਕਾਂਗਰਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਆਲ ਇੰਡੀਆ ਕਾਂਗਰਸ ਕਮੇਟੀ (AICC) ਨੇ ਪੰਜਾਬ ਵਿੱਚ 27 ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹਨ। AICC ਨੇ ਨਿਯੁਕਤੀਆਂ ਦੀ ਇਹ ਸੂਚੀ ਰਸਮੀ ਤੌਰ ‘ਤੇ ਜਾਰੀ ਕੀਤੀ ਹੈ।
ਸੂਤਰਾਂ ਅਨੁਸਾਰ, ਇਹ ਪ੍ਰਕਿਰਿਆ ਲਗਭਗ ਤਿੰਨ ਮਹੀਨਿਆਂ ਤੋਂ ਜਾਰੀ ਹੈ, ਕਿਉਂਕਿ ਮੌਜੂਦਾ ਪ੍ਰਧਾਨਾਂ ਦਾ ਤਿੰਨ ਸਾਲ ਦਾ ਕਾਰਜਕਾਲ ਨਵੰਬਰ ਵਿੱਚ ਖਤਮ ਹੋ ਰਿਹਾ ਸੀ। ਪਾਰਟੀ ਨੇ ਕਈ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਹਨ। ਸੂਰਜ ਠਾਕੁਰ ਅਤੇ ਹਿਨਾ ਕਾਵਰੇ ਨੂੰ ਪੰਜਾਬ ਦੇ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਨਵੀਂ ਟੀਮ ਪਾਰਟੀ ਨੂੰ ਮਜ਼ਬੂਤ ਕਰੇਗੀ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸੰਗਠਨ ਨੂੰ ਹੋਰ ਸਰਗਰਮ ਕਰੇਗੀ।
ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ:
ਅੰਮ੍ਰਿਤਸਰ ਦਿਹਾਤੀ- ਸੁਖਵਿੰਦਰ ਸਿੰਘ ਡੈਨੀ ਬੰਡਾਲਾ
ਅੰਮ੍ਰਿਤਸਰ ਸ਼ਹਿਰੀ – ਸੌਰਭ ਮਿੱਠੂ ਮਦਾਨ
ਬਰਨਾਲਾ-ਕੁਲਦੀਪ ਸਿੰਘ ਕਾਲਾ ਢਿੱਲੋਂ
ਬਠਿੰਡਾ ਦਿਹਾਤੀ – ਪ੍ਰੀਤਮ ਸਿੰਘ
ਬਠਿੰਡਾ ਅਰਬਨ- ਰਾਜਨ ਗਰਗ
ਫਰੀਦਕੋਟ – ਨਵਦੀਪ ਸਿੰਘ ਬਰਾੜ
ਫਤਿਹਗੜ੍ਹ ਸਾਹਿਬ-ਸੁਰਿੰਦਰ ਸਿੰਘ
ਫਾਜ਼ਿਲਕਾ- ਹਰਪ੍ਰੀਤ ਸਿੰਘ ਸਿੱਧੂ
ਫਿਰੋਜ਼ਪੁਰ- ਕੁਲਬੀਰ ਸਿੰਘ ਜ਼ੀਰਾ
ਗੁਰਦਾਸਪੁਰ- ਬਰਿੰਦਰਮੀਤ ਸਿੰਘ ਪਾਹੜਾ
ਹੁਸ਼ਿਆਰਪੁਰ – ਦਲਜੀਤ ਸਿੰਘ
ਜਲੰਧਰ ਸ਼ਹਿਰੀ- ਰਜਿੰਦਰ ਬੇਰੀ
ਜਲੰਧਰ ਦਿਹਾਤੀ – ਹਰਦੇਵ ਸਿੰਘ
ਕਪੂਰਥਲਾ- ਬਲਵਿੰਦਰ ਸਿੰਘ ਧਾਲੀਵਾਲ
ਲੁਧਿਆਣਾ ਦਿਹਾਤੀ- ਮੇਜਰ ਸਿੰਘ ਮੁੱਲਾਂਪੁਰ
ਲੁਧਿਆਣਾ ਸ਼ਹਿਰੀ- ਸੰਜੀਵ ਤਲਵਾੜ
ਮੋਗਾ – ਹਰੀ ਸਿੰਘ
ਮੋਹਾਲੀ- ਕਮਲ ਕਿਸ਼ੋਰ ਸ਼ਰਮਾ
ਸ੍ਰੀ ਮੁਕਤਸਰ ਸਾਹਿਬ – ਸ਼ੁਭਦੀਪ ਸਿੰਘ ਬਿੱਟੂ
ਪਟਿਆਲਾ ਦਿਹਾਤੀ- ਗੁਰਸ਼ਰਨ ਕੌਰ ਰੰਧਾਵਾ
ਪਟਿਆਲਾ ਅਰਬਨ- ਨਰੇਸ਼ ਕੁਮਾਰ ਦੁੱਗਲ
ਰੋਪੜ- ਅਸ਼ਵਨੀ ਸ਼ਰਮਾ
ਸੰਗਰੂਰ- ਜਗਦੇਵ ਸਿੰਘ
ਨਵਾਂਸ਼ਹਿਰ- ਅਜੇ ਕੁਮਾਰ
ਤਰਨਤਾਰਨ- ਰਾਜਬੀਰ ਸਿੰਘ ਭੁੱਲਰ