ਖ਼ਬਰਿਸਤਾਨ ਨੈੱਟਵਰਕ:ਜਲੰਧਰ ‘ਚ ਬੱਚੇ ਦੇ ਹੱਥ ‘ਚ ਮੋਬਾਈਲ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੱਚਾ ਬਾਥਰੂਮ ‘ਚ ਫ਼ੋਨ ਚਲਾ ਰਿਹਾ ਸੀ। ਫ਼ੋਨ ਅਚਾਨਕ ਉਸਦੇ ਹੱਥ ‘ਚ ਹੀ ਫੱਟ ਗਿਆ। ਇਸ ਹਾਦਸੇ ‘ਚ ਬੱਚਾ ਜ਼ਖਮੀ ਹੋ ਗਿਆ ਹੈ। ਇਹ ਮਾਮਲਾ ਗੁਰਾਇਆ ਦੇ ਪਿੰਡ ਸੰਗ ਢੇਸੀਆ ਦਾ ਹੈ। ਬਲਾਸਟ ਹੋਣ ਕਾਰਣ ਬੱਚਾ ਰੋਂਦਿਆਂ- ਰੋਂਦਿਆਂ ਬਾਹਰ ਤਾਂ ਉਸਦੇ ਮਾਂ ਨੇ ਵੇਖਿਆ ਕਿ ਫ਼ੋਨ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਸੀ।

ਪੀੜਤ ਦੇ ਪਿਤਾ ਨੇ ਲੋਕਾਂ ਨੂੰ ਕੀਤੀ ਇਹ ਅਪੀਲ
ਬੱਚੇ ਦੇ ਪਿਤਾ ਨੇ ਕਿਹਾ ਕਿ ਅਜਿਹਾ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ। ਹਰੇਕ ਮਾਤਾ-ਪਿਤਾ ਨੁੰ ਆਪਣੇ ਬੱਚਿਆਂ ਦਾ ਧਿਆਨ ਰੱਖਣ ਚਾਹੀਦਾ ਹੈ, ਤਾਂ ਜੋ ਇਸ ਤਰ੍ਹਾਂ ਦੀ ਅਣਹੋਣੀ ਨਾ ਵਾਪਰ ਸਕੇ। ਅਜਿਹੇ ਹਾਦਸਿਆਂ ਤੋਂ ਸੁਰੱਖਿਅਤ ਰਹਿ ਸਕਣ। ਉਸਨੇ ਦੱਸਿਆ ਕਿ ਮਾਪੇ ਅਕਸਰ ਬੱਚਿਆਂ ਨੂੰ ਰੁੱਝੇ ਰੱਖਣ ਲਈ ਮੋਬਾਈਲ ਫੋਨ ਦਿੰਦੇ ਹਨ ਤਾਂ ਜੋ ਉਹ ਆਪਣਾ ਕੰਮ ਕਰ ਸਕਣ। ਉਸਨੇ ਚੇਤਾਵਨੀ ਦਿੱਤੀ ਕਿ ਇਹ ਰੁਝਾਨ ਹੁਣ ਬੱਚਿਆਂ ਦੀ ਜ਼ਿੰਦਗੀ ਲਈ ਖ਼ਤਰਾ ਪੈਦਾ ਕਰ ਰਿਹਾ ਹੈ।