ਖਬਰਿਸਤਾਨ ਨੈੱਟਵਰਕ- ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਚਮਕੌਰ ਬੇਲਾ ਪੁਲ ‘ਤੇ ਦੋ ਗੱਡੀਆਂ ਟਕਰਾ ਗਈਆਂ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਗੱਡੀ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਵਿਧਾਇਕ ਅਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਬਚਾ ਲਿਆ ਗਿਆ।
ਹਾਦਸੇ ਸਮੇਂ ਵਿਧਾਇਕ ਡਾ. ਚਰਨਜੀਤ ਸਿੰਘ ਗੱਡੀ ਚਲਾ ਰਹੇ ਸਨ। ਇਹ ਹਾਦਸਾ ਨਹਿਰ ਦੇ ਪੁਲ ਦੇ ਨੇੜੇ ਇੱਕ ਚੌਰਾਹੇ ‘ਤੇ ਵਾਪਰਿਆ। ਹਾਦਸੇ ਵਿੱਚ ਦੂਜੇ ਵਾਹਨ ਵਿੱਚ ਸਵਾਰ ਇੱਕ ਔਰਤ ਵੀ ਜ਼ਖਮੀ ਹੋਈ ਹੈ।