View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ- ਕੈਨੇਡਾ ਵਿੱਚ ਕਪਿਲ ਸ਼ਰਮਾ ਦੇ KAP’s ਕੈਫੇ ‘ਤੇ ਹੋਈ ਫਾਇਰਿੰਗ ਮਾਮਲੇ ਵਿਚ ਪੁਲਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਸ ਨੇ ਫਾਇਰਿੰਗ ਦੇ ਮੁੱਖ ਦੋਸ਼ੀ ਬੰਧੂ ਮਾਨ ਸਿੰਘ ਸੇਖੋਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੀਡੀਆ ਰਿਪੋਰਟ ਮੁਤਾਬਕ ਸੇਖੋਂ ਦਾ ਗੈਂਗਸਟਰ ਗੋਲਡੀ ਬਰਾੜ ਨਾਲ ਤਾਰ ਜੁੜੇ ਹਨ। ਜਾਂਚ ਅਧਿਕਾਰੀਆਂ ਅਨੁਸਾਰ, ਕੈਨੇਡਾ ਵਿੱਚ ਫਾਇਰਿੰਗ ਤੋਂ ਬਾਅਦ ਬੰਧੂ ਮਾਨ ਸਿੰਘ ਲੁਕ ਛਿਪ ਕੇ ਭਾਰਤ ਵਾਪਸ ਆ ਗਿਆ ਸੀ ਅਤੇ ਇੱਥੇ ਲੁਕ ਕੇ ਰਹਿ ਰਿਹਾ ਸੀ। ਕ੍ਰਾਈਮ ਬ੍ਰਾਂਚ ਨੇ ਗੁਪਤ ਸੂਚਨਾ ‘ਤੇ ਕਾਰਵਾਈ ਕਰਦਿਆਂ ਉਸ ਨੂੰ ਦਿੱਲੀ ਵਿੱਚ ਕਾਬੂ ਕਰ ਲਿਆ।

ਕੈਨੇਡਾ ਸਥਿਤ KAP’s ਕੈਫੇ ‘ਤੇ ਕੀਤੀ ਸੀ ਗੋਲੀਬਾਰੀ

ਦੱਸ ਦੇਈਏ ਕਿ ਕੈਨੇਡਾ ਵਿੱਚ KAP’s ਕੈਫੇ ‘ਤੇ ਹੋਈ ਗੋਲੀਬਾਰੀ ਪਿੱਛੇ ਦੀ ਸਾਜ਼ਿਸ਼ ਨੂੰ ਤੋੜਨ ਲਈ ਸੇਖੋਂ ਦੀ ਗ੍ਰਿਫ਼ਤਾਰੀ ਬਹੁਤ ਅਹਿਮ ਮੰਨੀ ਜਾ ਰਹੀ ਹੈ। ਪੁਲਿਸ ਮੰਨਦੀ ਹੈ ਕਿ ਸੇਖੋਂ ਨਾ ਕੇਵਲ ਘਟਨਾ ਦੌਰਾਨ ਸ਼ੂਟਰ ਸੀ, ਸਗੋਂ ਪੂਰੀ ਯੋਜਨਾ ਵਿੱਚ ਵੀ ਅਹਿ ਅਹਿਮ ਭੂਮਿਕਾ ਨਿਭਾਅ ਰਿਹਾ ਸੀ। ਪੁਲਸ ਅਨੁਸਾਰ ਕੈਫੇ ‘ਤੇ ਫਾਇਰਿੰਗ ਕੋਈ ਅਚਾਨਕ ਹਮਲਾ ਨਹੀਂ ਸੀ, ਬਲਕਿ ਇੱਕ ਸੋਚੀ-ਸਮਝੀ ਸਾਜ਼ਿਸ਼ ਸੀ, ਜਿਸ ਵਿੱਚ ਗੈਂਗਸਟਰ ਨੈੱਟਵਰਕ ਦੀ ਭੂਮਿਕਾ ਦੀ ਵੀ ਜਾਂਚ ਚਲ ਰਹੀ ਹੈ।

ਗੈਂਗਸਟਰਾਂ ਨਾਲ ਜੁੜੇ ਤਾਰ

ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬੰਧੂ ਮਾਨ ਸੇਖੋਂ ਦਾ ਗੈਂਗਸਟਰ ਗੋਲਡੀ ਬਰਾੜ ਨਾਲ ਨਜ਼ਦੀਕੀ ਸੰਪਰਕ ਸੀ। ਇਸ ਦੇ ਨਾਲ ਹੀ ਉਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਢਿੱਲੋਂ ਦੇ ਸੰਪਰਕ ਵਿੱਚ ਵੀ ਰਹਿ ਚੁੱਕਾ ਹੈ। ਦਿੱਲੀ ਪੁਲਿਸ ਦੀਆਂ ਟੀਮਾਂ ਹੁਣ ਇਹ ਪਤਾ ਲਗਾਉਣ ਵਿੱਚ ਲੱਗੀਆਂ ਹਨ ਕਿ ਫਾਇਰਿੰਗ ਦੀ ਸਾਜ਼ਿਸ਼ ਵਿੱਚ ਕਿਹੜੇ-ਕਿਹੜੇ ਗੈਂਗ ਮੈਂਬਰਾਂ ਦੀ ਭੂਮਿਕਾ ਸੀ।

ਕ੍ਰਾਈਮ ਬ੍ਰਾਂਚ ਵਲੋਂ ਸੇਖੋਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕੈਫੇ ‘ਤੇ ਹਮਲੇ ਦੇ ਪਿੱਛੇ ਮਕਸਦ ਕੀ ਸੀ, ਇਹ ਯੋਜਨਾ ਕਿੱਥੇ ਬਣੀ ਸੀ ਅਤੇ ਕਿਸਨੇ ਉਸਨੂੰ ਇਹ ਸਭ ਕਰਨ ਲਈ ਕਿਹਾ। ਪੁਲਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਜੰਮੂ ਵਿੱਚ ਬੁੱਧਵਾਰ ਰਾਤ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀ ਇੱਕ ਹੈਰਾਨ ਕਰਨ

|

|

|

ਖ਼ਬਰਿਸਤਾਨ ਨੈੱਟਵਰਕ: ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਗਾਂਧੀ ਕੈਂਪ ‘ਚ ਗੋਦਾਮ ਨੇੜੇ ਝਾੜੀਆਂ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਸਰਪੰਚ ਦੇ ਕਤਲ ਮਾਮਲੇ ‘ਚ ਪੁਲਿਸ

|

|

|

ਖ਼ਬਰਿਸਤਾਨ ਨੈੱਟਵਰਕ: Middle East ਵਿੱਚ ਚੱਲ ਰਹੇ ਤਣਾਅ ਦੇ ਮੱਦੇਨਜ਼ਰ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ