ਲੁਧਿਆਣਾ ‘ਚ ਇੱਕ ਬੇਹੱਦ ਹੀ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। 1 ਦਸੰਬਰ ਨੂੰ ਹੋਏ ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਜਿੱਥੇ ਲੋਕਾਂ ਨੇ ਮੱਦਦ ਕਰਨ ਦੀ ਵਜਾਏ ਮ੍ਰਿਤਕ ਦੇਹਾਂ ਤੋਂ ਗਹਿਣੇ , ਕੈਸ਼ ਅਤੇ ਹੋਰ ਕਈ ਕੀਮਤੀ ਸਾਮਾਨ ਚੋਰੀ ਕਰ ਲਿਆ।
ਹਾਦਸੇ ਤੋਂ ਬਾਅਦ ਪਰਿਵਾਰ ਨੂੰ ਸਿਰਫ਼ ਬਚੇ ਹੋਏ ਸ਼ਗਨਾਂ ਦੇ ਲਿਫਾਫੇ ਜੋ ਲਾੜੀ ਦੇ ਪਿਤਾ ਵੱਲੋਂ ਇੱਕ ਬੈਗ ‘ਚ ਪਾ ਕੇ ਰੱਖੇ ਗਏ ਸੀ ਉਹੀ ਬੈਗ ਮਿਲਿਆ, ਜਿਸ ਵਿੱਚ ਲਗਭਗ 8,000-10,000 ਰੁਪਏ ਸਨ। ਲਾੜੀ ਦੇ ਮਾਮਾ ਨੇ ਕਿਹਾ ਕਿ ਕਾਰ ਵਿੱਚੋਂ ਨਕਦੀ ਅਤੇ ਗਹਿਣੇ ਕਿਵੇਂ ਗਾਇਬ ਹੋ ਗਏ ਉਨ੍ਹਾਂ ਨੂੰ ਨਹੀਂ ਪਤਾ।
ਦੱਸ ਦੇਈਏ ਕਿ 1 ਦਸੰਬਰ ਨੂੰ ਲੁਧਿਆਣਾ ਦੇ ਸਾਹਨੇਵਾਲ ਵਿੱਚ, ਇੱਕ ਪਰਿਵਾਰ ਆਪਣੀ ਧੀ ਦੀ ਡੋਲੀ ਤੋਰਨ ਕੇ ਸਰਹਿੰਦ ਵਾਪਸ ਆ ਰਿਹਾ ਸੀ। ਰਸਤੇ ‘ਚ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ਵਿੱਚ ਲਾੜੀ ਦੇ ਮਾਤਾ-ਪਿਤਾ ਅਤੇ ਮਾਸੀ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਤੇ ਹੋਰ ਕਾਰਾਂ ਵਿੱਚ ਸਵਾਰ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਨਾ ਤਾਂ ਔਰਤਾਂ ਦੇ ਗਹਿਣਿਆਂ ਵੱਲ ਧਿਆਨ ਦਿੱਤਾ ਅਤੇ ਨਾ ਹੀ ਨਕਦੀ ਜਾਂ ਹੋਰ ਸਮਾਨ ਵੱਲ ਉਨ੍ਹਾਂ ਦਾ ਧਿਆਨ ਗਿਆ।
ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੂਜਿਆਂ ਤੋਂ ਮਦਦ ਮੰਗੀ ਅਤੇ ਫਸੇ ਹੋਏ ਪੀੜਤਾਂ ਨੂੰ ਬਾਹਰ ਕੱਢਿਆ। ਇਸ ਦੌਰਾਨ, ਔਰਤਾਂ ਦੇ ਗਹਿਣੇ ਅਤੇ ਲਾੜੀ ਦੇ ਪਿਤਾ ਦੇ ਪੈਸੇ ਗਾਇਬ ਹੋ ਗਏ। ਪਰਿਵਾਰ ਵੱਲੋਂ 2 ਦਸੰਬਰ ਨੂੰ ਪਰਿਵਾਰ ਵੱਲੋਂ ਤਿੰਨਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ, ਕੁਝ ਰਿਸ਼ਤੇਦਾਰ ਕਾਰ ਦੀ ਜਾਂਚ ਕਰਨ ਲਈ ਸਾਹਨੇਵਾਲ ਪੁਲਿਸ ਸਟੇਸ਼ਨ ਆਏ। ਉਨ੍ਹਾਂ ਨੂੰ ਕਾਰ ਵਿੱਚੋਂ ਕੁਝ ਵੀ ਨਹੀਂ ਮਿਲਿਆ।