View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

3:19 AM IST

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ– ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਨਸ਼ਾ ਸਪਲਾਈ ਦਾ ਪਰਦਾਫਾਸ਼ ਕਰਦਿਆਂ ਪੁਲਸ ਹੱਥ ਵੱਡੀ ਕਾਮਯਾਬੀ ਲੱਗੀ ਹੈ। ਰਿਪੋਰਟ ਮੁਤਾਬਕ ਪੁਲਿਸ ਨੇ ਬੁੱਧਵਾਰ ਨੂੰ ਜੇਲ੍ਹ ਦੇ ਇੱਕ ਮੈਡੀਕਲ ਅਫ਼ਸਰ ਅਤੇ ਇੱਕ ਟੈਕਨੀਸ਼ੀਅਨ ਨੂੰ ਨਸ਼ਾ ਸਪਲਾਈ ਰੈਕੇਟ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਕਿਵੇਂ ਚੱਲਦਾ ਸੀ ਪੂਰਾ ਰੈਕੇਟ

ਦੱਸਿਆ ਜਾ ਰਿਹੈ ਕਿ ਉਕਤ ਅਧਿਕਾਰੀ ਕੈਦੀਆਂ ਦੀ ਮਦਦ ਨਾਲ ਜੇਲ੍ਹ ਦੇ ਅੰਦਰ ਨਸ਼ੀਲੇ ਪਦਾਰਥ ਸਪਲਾਈ ਕਰਦੇ ਸਨ ਅਤੇ ਇਸ ਦੇ ਬਦਲੇ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਤੋਂ UPI (ਯੂਨੀਫਾਈਡ ਪੇਮੈਂਟਸ ਇੰਟਰਫੇਸ) ਰਾਹੀਂ ਪੈਸੇ ਵਸੂਲ ਕਰਦੇ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਡਾ. ਪ੍ਰਿੰਸ (ਮੈਡੀਕਲ ਅਫ਼ਸਰ) ਅਤੇ ਜਸਪਾਲ ਸ਼ਰਮਾ (ਟੀ.ਬੀ. ਟੈਕਨੀਸ਼ੀਅਨ) ਵਜੋਂ ਹੈ। ਇਹ ਵੀ ਦੱਸ ਦੇਈਏ ਕਿ ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਦਾ ਅੱਧਾ ਮੈਡੀਕਲ ਸਟਾਫ਼ ਰਫੂ-ਚੱਕਰ ਹੋ ਗਿਆ, ਜਿਸ ਨਾਲ ਇਸ ਰੈਕੇਟ ਵਿੱਚ ਹੋਰ ਲੋਕਾਂ ਦੇ ਸ਼ਾਮਲ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਜਾਂਚ ਵਿਚ ਹੋਏ ਕਈ ਖੁਲਾਸੇ

ਰਿਪੋਰਟ ਮੁਤਾਬਕ ਇਹ ਰੈਕੇਟ 27 ਅਕਤੂਬਰ ਨੂੰ ਉਦੋਂ ਸਾਹਮਣੇ ਆਇਆ, ਜਦੋਂ ਜੇਲ੍ਹ ਸਟਾਫ਼ ਨੇ ਕੈਦੀਆਂ ਕੋਲੋਂ 117 ਨਸ਼ੇ ਵਾਲੇ ਕੈਪਸੂਲ ਅਤੇ 3 ਮੋਬਾਈਲ ਫੋਨ ਬਰਾਮਦ ਕੀਤੇ ਸਨ। ਡਿਪਟੀ ਸੁਪਰਡੈਂਟ ਜਗਜੀਤ ਸਿੰਘ ਦੀ ਸ਼ਿਕਾਇਤ ‘ਤੇ ਪੁਲਿਸ ਨੇ ਐਫ.ਆਈ.ਆਰ. ਦਰਜ ਕਰ ਕੇ ਪੰਜ ਕੈਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਅਧਿਕਾਰੀ ਏ.ਐਸ.ਆਈ. ਦਿਨੇਸ਼ ਕੁਮਾਰ ਅਨੁਸਾਰ, ਕੈਦੀਆਂ ਤੋਂ ਪੁੱਛਗਿੱਛ ਦੌਰਾਨ ਹੀ ਡਾ. ਪ੍ਰਿੰਸ ਅਤੇ ਟੈਕਨੀਸ਼ੀਅਨ ਜਸਪਾਲ ਸ਼ਰਮਾ ਦੇ ਨਾਂ ਸਾਹਮਣੇ ਆਏ। ਪੁਲਿਸ ਨੇ ਇਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਅਤੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ ਹੈ ਕਿ ਇਹ ਅਧਿਕਾਰੀ ਨਾ ਸਿਰਫ਼ ਨਸ਼ਾ ਸਪਲਾਈ ਕਰਦੇ ਸਨ, ਬਲਕਿ ਕਈ ਵਾਰੀ ਇਲਾਜ ਦੇ ਬਹਾਨੇ ਕੈਦੀਆਂ ਨੂੰ ਸਿਵਲ ਹਸਪਤਾਲ ਰੈਫ਼ਰ ਕਰਵਾ ਕੇ ਵੀ ਪੈਸੇ ਵਸੂਲ ਕਰਦੇ ਸਨ। ਪੁਲਸ ਨੂੰ ਇਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸ਼ੱਕੀ ਲੈਣ-ਦੇਣ ਦੇ ਸਬੂਤ ਵੀ ਮਿਲੇ ਹਨ।

ਜੇਲ੍ਹ ਵਿੱਚ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ

ਜਨਵਰੀ 2024: ਅਸਿਸਟੈਂਟ ਜੇਲ੍ਹ ਸੁਪਰਿਟੈਂਡੈਂਟ ਗਗਨਦੀਪ ਸ਼ਰਮਾ ਅਤੇ ਸਤਨਾਮ ਸਿੰਘ ਨੂੰ ਵੀ ਨਸ਼ਾ ਸਪਲਾਈ ਰੈਕੇਟ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਨਵੰਬਰ 2024: ਲਾਧੋਵਾਲ ਥਾਣੇ ਦੇ ਇੱਕ ਏ.ਐਸ.ਆਈ. ਨੂੰ 1 ਕਿਲੋ ਤੰਬਾਕੂ ਸਪਲਾਈ ਕਰਦੇ ਫੜਿਆ ਗਿਆ।

ਅਕਤੂਬਰ 2024: ਇੱਕ ਹੋਰ ਏ.ਐਸ.ਆਈ. ਨੂੰ ਨਸ਼ੇ ਵਾਲਾ ਪਾਊਡਰ ਅਤੇ ਤੰਬਾਕੂ ਸਪਲਾਈ ਕਰਦੇ ਫੜਿਆ ਗਿਆ।

11 ਅਕਤੂਬਰ 2024: ਇੱਕ ਸੀਨੀਅਰ ਜੇਲ੍ਹ ਅਫ਼ਸਰ (ਜੋ ਸੇਵਾਮੁਕਤੀ ਦੇ ਨੇੜੇ ਸੀ) ਨੂੰ LED TV ਦੇ ਅੰਦਰ ਨਸ਼ੀਲੇ ਪਦਾਰਥ ਲਿਆਉਣ ਦੇ ਰੈਕੇਟ ਦਾ ਮਾਸਟਰਮਾਈਂਡ ਦੱਸਿਆ ਗਿਆ ਸੀ।

|

|

Read this news in :

|

ਜ਼ਰੂਰ ਪੜ੍ਹੋ

ਇਹਨਾਂ ਨੂੰ ਨਾ ਛੱਡੋ:​

|

|

|

ਭਾਰਤ ‘ਚ ਅਵਾਰਾ ਕੁੱਤਿਆਂ ਦੇ ਕੱਟਣ ਦੀਆਂ ਸ਼ਿਕਾਇਤਾਂ ਤੋਂ ਬਾਅਦ

|

|

|

ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਠੰਢ ਨੇ ਆਪਣੀ ਲਪੇਟ

|

|

|

|

|

|

ਖਬਰਿਸਤਾਨ ਨੈੱਟਵਰਕ- ਲੁਧਿਆਣਾ ਵਿਚ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ