ਭਾਰਤ ‘ਚ ਪਿਛਲੇ ਕੁਝ ਦਿਨਾਂ ਤੋਂ ਹਵਾਈ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਲਗਾਤਾਰ 4 ਦਿਨਾਂ ਤੋਂ 2 ਹਜ਼ਾਰ ਦੇ ਕਰੀਬ ਇੰਡੀਗੋ ਦੀਆਂ ਫਲਾਇਟਾਂ ਰੱਦ ਹੋਈਆਂ ਹਨ। ਜਿਸ ਕਾਰਣ ਯਾਤਰੀਆਂ ‘ਚ ਭਾਰੀ ਰੋਸ ਹੈ। ਕਈ ਹਵਾਈ ਅੱਡਿਆਂ ‘ਤੇ ਭਾਰੀ ਭੀੜ ਹੈ , ਲਗਾਈ ਝਗੜੇ ਵਾਲਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਸਖਤ ਰੁੱਖ ਆਪਣਾਉਂਦਿਆ ਇੰਡੀਗੋ ਨੂੰ ਆਦੇਸ਼ ਜਾਰੀ ਕੀਤੇ ਹਨ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ (MoCA) ਨੇ ਇੰਡੀਗੋ ਨੂੰ ਕੱਲ੍ਹ, ਐਤਵਾਰ ਰਾਤ 8 ਵਜੇ ਤੱਕ ਸਾਰੇ ਲੰਬਿਤ ਯਾਤਰੀ ਰਿਫੰਡ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ। ਯਾਤਰੀਆਂ ਦੇ ਲੱਗੇਜ਼ ਅਤੇ ਸਮਾਨ ਨੂੰ ਵੀ 48 ਘੰਟਿਆਂ ਦੇ ਅੰਦਰ ਵਾਪਸ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ, ਸਰਕਾਰ ਨੇ ਹੋਰ ਏਅਰਲਾਈਨਾਂ ਨੂੰ ਨਿਰਧਾਰਤ ਹਵਾਈ ਕਿਰਾਏ ਤੋਂ ਵੱਧ ਨਾ ਵਸੂਲਣ ਲਈ ਕਿਹਾ ਹੈ। ਜੇਕਰ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੈ, ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਸ਼ਨੀਵਾਰ ਨੂੰ ਵੀ ਦੇਸ਼ ਭਰ ਦੇ ਕਈ ਹਵਾਈ ਅੱਡਿਆਂ ਤੋਂ ਟਿਕਟ ਰਿਫੰਡ ਅਤੇ ਸਾਮਾਨ ਨਾ ਮਿਲਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਮੁੰਬਈ ਹਵਾਈ ਅੱਡੇ ‘ਤੇ, ਚਾਰ ਦਿਨਾਂ ਤੋਂ ਸਾਮਾਨ ਨਾ ਮਿਲਣ ਕਾਰਨ ਯਾਤਰੀ ਸਟਾਫ ਨਾਲ ਲੜਦੇ ਦੇਖੇ ਗਏ। ਜਿਸ ਕਾਰਣ ਕੇਂਦਰ ਨੇ ਇਹ
OTHERS ਏਅਰਲਾਈਨਾਂ ਨੂੰ ਕਿਰਾਏ ਨਾ ਵਧਾਉਣ ਦੇ ਹੁਕਮ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇੰਡੀਗੋ ਸੰਕਟ ਦੌਰਾਨ ਕੁਝ ਏਅਰਲਾਈਨਾਂ ਵੱਲੋਂ ਬਹੁਤ ਜ਼ਿਆਦਾ ਹਵਾਈ ਕਿਰਾਏ ਵਸੂਲੇ ਜਾਣ ਦਾ ਗੰਭੀਰ ਨੋਟਿਸ ਲਿਆ ਹੈ। ਮੰਤਰਾਲੇ ਨੇ ਸਾਰੀਆਂ ਏਅਰਲਾਈਨਾਂ ਨੂੰ ਇੱਕ ਅਧਿਕਾਰਤ ਨਿਰਦੇਸ਼ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੂੰ ਮੌਜੂਦਾ ਕਿਰਾਏ ਸੀਮਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਸੀਮਾਵਾਂ ਸਥਿਤੀ ਦੇ ਸਥਿਰ ਹੋਣ ਤੱਕ ਲਾਗੂ ਰਹਿਣਗੀਆਂ।
ਇਸ ਨਿਰਦੇਸ਼ ਦਾ ਉਦੇਸ਼ ਬਾਜ਼ਾਰ ਵਿੱਚ ਕੀਮਤ ਅਨੁਸ਼ਾਸਨ ਬਣਾਈ ਰੱਖਣਾ, ਪ੍ਰੇਸ਼ਾਨ ਯਾਤਰੀਆਂ ਦੇ ਸ਼ੋਸ਼ਣ ਨੂੰ ਰੋਕਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਇਸ ਸਮੇਂ ਦੌਰਾਨ ਬਜ਼ੁਰਗ ਨਾਗਰਿਕਾਂ, ਵਿਦਿਆਰਥੀਆਂ ਅਤੇ ਮਰੀਜ਼ਾਂ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।