ਜਲੰਧਰ ਦੇ ਇੱਕ ਏਟੀਐੱਮ ਚੋਂ ਨਕਲੀ ਨੋਟ ਨਿਕਲਣ ਕਾਰਣ ਇਲਾਕੇ ‘ਚ ਹੜਕੰਪ ਮੱਚ ਗਿਆ । ਇਹ ਮਾਮਲਾ 66 ਫੁੱਟ ਰੋਡ ਤੋਂ ਸਾਹਮਣੇ ਆਇਆ ਹੈ। ਹਾਲਾਂਕਿ ਪੀੜਤ ਵਿਅਕਤੀ ਦੁਆਰਾ ਕੱਢੇ ਨੋਟ ਨਾ ਸਿਰਫ਼ ਨਕਲੀ ਸੀ ਬਲਕਿ ਕੱਢੇ ਗਏ ਸਾਰੇ ਨੋਟ ਫਟੇ ਹੋਏ ਤੇ ਉਨ੍ਹਾਂ ਦੀ ਕਵਾਲਿਟੀ ਤੇ ਪ੍ਰਿੰਟ ਵੀ ਖਰਾਬ ਸੀ। ਲੋਕਾਂ ਵੱਲੋਂ ਤੁਰੰਤ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ।
ਪੀੜਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੋਟ ਆਮ ਕਾਗਜ਼ ਵਾਂਗ ਵੀ ਲੱਗ ਰਹੇ ਸਨ । ਨੋਟਾਂ ‘ਤੇ ਲੱਗਿਆ ਸੁਰੱਖਿਆ ਧਾਗਾ, ਵਾਟਰਮਾਰਕ, ਅਤੇ ਹੋਰ ਮੁੱਖ ਸੁਰੱਖਿਆ ਫੀਚਰ ਜਾਂ ਤਾਂ ਗੁੰਮ ਸਨ ਜਾਂ ਗਲਤ ਢੰਗ ਨਾਲ ਛਾਪੀਆਂ ਗਈਆਂ ਸਨ। ਬਹੁਤ ਸਾਰੇ ਨੋਟ ਕਿਨਾਰਿਆਂ ‘ਤੇ ਫਟੇ ਹੋਏ ਸਨ।
ਘਟਨਾ ਤੋਂ ਬਾਅਦ ਮੌਕੇ ‘ਤੇ ਹੀ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਗਈ। ਬੈਂਕ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਏਟੀਐਮ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਬੈਂਕ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਪੂਰੇ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।



