ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ ‘ਤੇ ਇੰਡੀਗੋ ਏਅਰਲਾਈਨਜ਼ ਦੀ ਫਲਾਈਟ 6E-7361 ਦੀ ਹਾਰਡ ਲੈਂਡਿੰਗ ਕਾਰਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਭੁਵਨੇਸ਼ਵਰ ਤੋਂ ਰਾਂਚੀ ਆ ਰਹੇ ਜਹਾਜ਼ ਦੀ ਲੈਂਡਿੰਗ ਦੌਰਾਨ ਤਕਨੀਕੀ ਖ਼ਰਾਬੀ ਆ ਗਈ, ਜਿਸ ਕਾਰਨ ਜਹਾਜ਼ ਦੀ ਟੇਲ ਰਨਵੇਅ ਨਾਲ ਟਕਰਾ ਗਈ ਅਤੇ ਜਹਾਜ਼ ਨੂੰ ਨੁਕਸਾਨ ਪਹੁੰਚਿਆ।
ਜਹਾਜ਼ ਵਿੱਚ ਸਵਾਰ 56 ਯਾਤਰੀ ਸੁਰੱਖਿਅਤ ਰਹੇ, ਹਾਲਾਂਕਿ ਕੁਝ ਨੂੰ ਮਾਮੂਲੀ ਸੱਟਾਂ ਆਈਆਂ। ਅਚਾਨਕ ਝਟਕੇ ਨਾਲ ਯਾਤਰੀਆਂ ਵਿੱਚ ਘਬਰਾਹਟ ਫੈਲ ਗਈ, ਪਰ ਪਾਇਲਟ ਨੇ ਸਥਿਤੀ ਨੂੰ ਕਾਬੂ ਵਿੱਚ ਰੱਖਦੇ ਹੋਏ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਐਪਰਨ ‘ਤੇ ਰੋਕ ਲਿਆ। ਬਾਅਦ ਵਿੱਚ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਤਕਨੀਕੀ ਜਾਂਚ ਤੋਂ ਬਾਅਦ ਜਹਾਜ਼ ਨੂੰ ਉਡਾਣ ਲਈ ਅਯੋਗ ਕਰਾਰ ਦੇ ਕੇ ਗ੍ਰਾਊਂਡ ਕਰ ਦਿੱਤਾ ਗਿਆ। ਇਸ ਕਾਰਨ ਰਾਂਚੀ ਤੋਂ ਭੁਵਨੇਸ਼ਵਰ ਜਾਣ ਵਾਲੀ ਅਗਲੀ ਉਡਾਣ ਰੱਦ ਹੋ ਗਈ, ਜਿਸ ਨਾਲ ਯਾਤਰੀਆਂ ਨੇ ਅਸੰਤੋਖ ਜਤਾਇਆ। ਬਾਅਦ ਵਿੱਚ ਇੰਡੀਗੋ ਵੱਲੋਂ 77 ਯਾਤਰੀਆਂ ਲਈ ਹੋਟਲ ਅਤੇ ਖਾਣੇ ਦੀ ਵਿਵਸਥਾ ਕੀਤੀ ਗਈ ਅਤੇ ਉਨ੍ਹਾਂ ਨੂੰ ਰਾਤ ਭਰ ਠਹਿਰਾਇਆ ਗਿਆ।
Punjab
|
|
|
bathinda
ਬਠਿੰਡਾ ਕੋਰਟ ‘ਚ ਪੇਸ਼ ਨਹੀਂ ਹੋਈ ਕੰਗਨਾ ਰਣੌਤ, ਹੁਣ ਇਸ ਦਿਨ ਹੋਵੇਗੀ ਅਗਲੀ ਸੁਣਵਾਈ, ਕਿਸਾਨੀ ਅੰਦੋਲਨ ਨਾਲ ਜੁੜਿਆ ਹੈ ਮਾਮਲਾ
ਕਿਸਾਨੀ ਅੰਦੋਲਨ ‘ਤੇ ਟਿੱਪਣੀ ਕਰ ਦੇ ਮਾਮਲੇ ਨੂੰ ਲੈ ਕੇ
|
|