ਖਬਰਿਸਤਾਨ ਨੈੱਟਵਰਕ- ਕਾਮੇਡੀਅਨ ਭਾਰਤੀ ਸਿੰਘ ਦੇ ਘਰ ਇਕ ਵਾਰ ਫਿਰ ਕਿਲਕਾਰੀਆਂ ਗੂੰਜੀਆਂ ਹਨ। ਦੱਸ ਦੇਈਏ ਕਿ ਭਾਰਤੀ ਸਿੰਘ ਦੂਜੀ ਵਾਰ ਮਾਂ ਬਣੀ ਹੈ। ਭਾਰਤੀ ਨੇ ਅੱਜ ਪੁੱਤਰ ਨੂੰ ਜਨਮ ਦਿੱਤਾ। ਦੱਸ ਦੇਈਏ ਕਿ ਭਾਰਤੀ ਸਿੰਘ ਨੇ 41 ਸਾਲ ਦੀ ਉਮਰ ’ਚ ਦੂਜੇ ਪੁੱਤਰ ਨੂੰ ਜਨਮ ਦਿੱਤਾ ਹੈ। ਉਹ ਅੱਜ ਇਕ ਪ੍ਰੋਗਰਾਮ ਦੀ ਸ਼ੂਟਿੰਗ ਕਰ ਰਹੀ ਸੀ, ਜਿਥੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ।
2022 ਨੂੰ ਦਿੱਤਾ ਸੀ ਪਹਿਲੇ ਪੁੱਤ ਨੂੰ ਜਨਮ
ਹਾਲਾਂਕਿ, ਇਸ ਜੋੜੇ ਨੇ ਅਜੇ ਤੱਕ ਮੀਡੀਆ ਨਾਲ ਜਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਭਾਰਤੀ ਸਿੰਘ ਨੇ ਪਹਿਲਾਂ 2022 ਵਿੱਚ ਆਪਣੇ ਪਹਿਲੇ ਪੁੱਤਰ ਨੂੰ ਜਨਮ ਦਿੱਤਾ ਸੀ, ਜਿਸ ਨੂੰ ਹਰ ਕੋਈ ਪਿਆਰ ਨਾਲ ਗੋਲਾ ਕਹਿੰਦਾ ਹੈ। ਭਾਰਤੀ ਅਤੇ ਹਰਸ਼ ਟੀਵੀ ਦੇ ਪਸੰਦੀਦਾ ਜੋੜਿਆਂ ਵਿੱਚੋਂ ਇੱਕ ਹਨ। ਉਨ੍ਹਾਂ ਦਾ ਪੁੱਤਰ, ਗੋਲਾ, ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਕਾਫ਼ੀ ਮਸ਼ਹੂਰ ਹੈ ਅਤੇ ਉਸਦੇ ਛੋਟੇ ਭਰਾ ਦੇ ਆਉਣ ਨਾਲ ਜੋੜੇ ਦੀ ਖੁਸ਼ੀ ਦੁੱਗਣੀ ਹੋ ਗਈ ਹੈ।