ਖ਼ਬਰਿਸਤਾਨ ਨੈੱਟਵਰਕ: ਪੰਜਾਬੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਫ਼ੋਨ ਕਾਲ ਰਾਹੀਂ ਆਈ ਸੀ। ਉਨ੍ਹਾਂ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਰਿਪੋਰਟਾਂ ਅਨੁਸਰ ਫੋਨ ਕਰਨ ਵਾਲੇ ਵਿਅਕਤੀ, ਜਿਸਨੇ ਆਪਣੀ ਪਛਾਣ ਇੰਸਪੈਕਟਰ ਗੁਰਮੀਤ ਸਿੰਘ ਵਜੋਂ ਦੱਸੀ, ਨੇ ਅਮਰ ਨੂਰੀ ਨੂੰ ਧਮਕੀ ਦਿੱਤੀ, ਅਤੇ ਕਿਹਾ ਕਿ ਬੇਟੇ ਨੂੰ ਬੋਲੋ ਗਾਣਾ ਬੰਦ ਕਰ ਦੇ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ ।