ਖਬਰਿਸਤਾਨ ਨੈੱਟਵਰਕ- ਫਿਰੋਜ਼ਪੁਰ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਕਿ ਪਤੰਗ ਉਡਾ ਰਹੇ 8 ਸਾਲਾ ਬੱਚੇ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਰਿਪੋਰਟ ਮੁਤਾਬਕ ਮਨਮੀਤ ਸ਼ਰਮਾ ਸਥਾਨਕ ਆਰ.ਐੱਸ.ਡੀ ਰਾਜ ਰਤਨ ਪਬਲਿਕ ਸਕੂਲ ‘ਚ ਦੂਜੀ ਕਲਾਸ ਦਾ ਵਿਦਿਆਰਥੀ ਸੀ।
ਨਾਨਕੇ ਪਿੰਡ ਆਇਆ ਸੀ ਮਨਮੀਤ
ਮਨਮੀਤ ਸ਼ਰਮਾ ਸਕੂਲਾਂ ਵਿਚ ਛੁੱਟੀਆਂ ਹੋਣ ਕਾਰਣ ਆਪਣੇ ਨਾਨਕੇ ਪਿੰਡ ਬਜੀਦਪੁਰ ਆਇਆ ਹੋਇਆ ਸੀ, ਜਿਸ ਦੀ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਜੋ ਕਿ ਛੱਤ ਉਤੇ ਪਤੰਗ ਉਡਾਅ ਰਿਹਾ ਸੀ। ਪਤੰਗ ਉਡਾਉਂਦੇ ਸਮੇਂ ਮਨਮੀਤ ਸ਼ਰਮਾ ਨੂੰ ਹਾਰਟ ਅਟੈਕ ਆ ਗਿਆ ਅਤੇ ਉਸ ਦੀ ਮੌਤ ਹੋ ਗਈ।