ਲੁਧਿਆਣਾ ਦੇ ਜਾਲੰਧਰ ਬਾਈਪਾਸ ਨੇੜੇ ਇੱਕ ਖਾਲੀ ਪਲਾਟ ‘ਚੋਂ ਨੌਜਵਾਨ ਦੀ ਚਿੱਟੇ ਡ੍ਰੰਮ ਚੋਂ ਲਾਸ਼ ਮਿਲਣ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਮ੍ਰਿਤਕ ਦੇ ਕਤਲ ਦੇ ਦੋਸ਼ ‘ਚ ਉਸਦੇ ਦੋਸਤ ਤੇ ਉਸਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ‘ਚ ਦੋਵਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ‘ਤੇ ਜਲਦੀ ਹੀ ਇੱਕ ਪ੍ਰੈਸ ਕਾਨਫਰੰਸ ਕਰੇਗੀ।
ਦੱਸ ਦੇਈਏ ਕਿ ਬੀਤੇ ਦਿਨ ਨੌਜਵਾਨ ਦੀ ਤਿੰਨ ਟੁਕੜਿਆਂ ‘ਚ ਲਾਸ਼ ਮਿਲੀ ਸੀ। ਮ੍ਰਿਤਕ ਦੀ ਅੱਧੀ ਲਾਸ਼ ਸਦੀ ਹੋਈ ਸੀ ਜਦਕਿ ਅੱਧੀ ਲਾਸ਼ ਨੂੰ ਚਿੱਟੇ ਡਰੰਮ ਵਿੱਚੋਂ ਮਿਲੀ ਸੀ ।ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ‘ਚ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਮਾਮਲੇ ‘ਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਦਵਿੰਦਰਪਾਲ ਵਜੋਂ ਹੋਈ ਹੈ। ਦਵਿੰਦਰਪਾਲ ਲੁਧਿਆਣਾ ਦੀ ਭਾਰਤੀ ਕਲੋਨੀ ਵਿੱਚ ਰਹਿੰਦਾ ਸੀ ਅਤੇ ਦੋ ਦਿਨ ਪਹਿਲਾਂ ਹੀ ਮੁੰਬਈ ਤੋਂ ਘਰ ਵਾਪਸ ਆਇਆ ਸੀ। ਦਵਿੰਦਰ ਇੱਕ ਕੰਪਿਊਟਰ ਇੰਜੀਨੀਅਰ ਸੀ
ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਦਵਿੰਦਰ ਨੂੰ ਮਾਰਨ ਤੋਂ ਬਾਅਦ, ਉਨ੍ਹਾਂ ਨੇ ਉਸਦੀ ਲਾਸ਼ ਨੂੰ ਆਰੇ ਨਾਲ ਟੁਕੜੇ ਕਰ ਦਿੱਤਾ, ਇਸਨੂੰ ਡਦਰੰਮ ਵਿੱਚ ਭਰਿਆ ਅਤੇ ਜਲੰਧਰ ਬਾਈਪਾਸ ਦੇ ਨੇੜੇ ਸੈਕਰਡ ਹਾਰਟ ਸਕੂਲ ਦੇ ਨੇੜੇ ਇੱਕ ਖਾਲੀ ਪਲਾਟ ਵਿੱਚ ਸੁੱਟ ਦਿੱਤਾ। ਇੱਕ ਰਾਹਗੀਰ ਨੇ ਲਾਸ਼ ਦੇਖੀ ਅਤੇ ਪੁਲਿਸ ਨੂੰ ਸੂਚਿਤ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਕਾਰਵਾਈ ਤੇਜ਼ ਕੀਤੀ ਗਈ।