ਖਬਰਿਸਤਾਨ ਨੈੱਟਵਰਕ- ਅੰਮ੍ਰਿਤਸਰ ਵਿਚ ਹੁਣੇ-ਹੁਣੇ ਬਦਮਾਸ਼ਾਂ ਵਿਚ ਮੁਕਾਬਲਾ ਹੋਣ ਦੀ ਖਬਰ ਮਿਲੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਗੁਨੋਵਾਲ ਵਾਲੀ ਨਹਿਰ ਵਾਲੇ ਪੁਲ ‘ਤੇ ਪੁਲਿਸ ਮੁਕਾਬਲਾ ਹੋਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਮੁਠਭੇੜ ਵਿਚ ਇਕ ਗੈਂਗਸਟਰ ਜ਼ਖਮੀ ਹੋਇਆ ਹੈ। ਪਿਛਲੇ ਦਿਨੀਂ ਸੁਨਿਆਰੇ ਦੀ ਦੁਕਾਨ ਉਤੇ ਗੋਲੀਆਂ ਚਲਾਉਣ ਵਾਲੇ ਤੇ ਫਿਰੌਤੀਆਂ ਮੰਗਣ ਵਾਲੇ ਇਹ ਗੈਂਗਸਟਰ ਦੱਸੇ ਜਾ ਰਹੇ ਹਨ। ਉਨ੍ਹਾਂ ਦੇ ਸੰਬੰਧ ਸੋਨੇ ਦਾ ਲੈਣ ਦੇਣ ਕਰਨ ਵਾਲੇ ਵਿਦੇਸ਼ੀ ਵਿਅਕਤੀਆਂ ਨਾਲ ਹੋਣ ਦੀ ਸੰਭਾਵਨਾ ਹੈ। ਮੌਕੇ ਉਤੇ ਪੁਲਸ ਜਾਂਚ ਕਰ ਰਹੀ ਹੈ।