ਖਬਰਿਸਤਾਨ ਨੈੱਟਵਰਕ– ਪਟਿਆਲਾ ਦੇ ਤਹਿਸੀਲਦਾਰ ਨੂੰ ਮੁਅੱਤਲ ਕਰ ਦੇਣ ਦੀ ਖਬਰ ਸਾਹਮਣੇ ਆ ਰਹੀ ਹੈ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ 9 ਜਨਵਰੀ ਨੂੰ ਜਾਰੀ ਹੁਕਮ ਅਨੁਸਾਰ ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਭੁੱਲਰ ਦੀ ਜਗ੍ਹਾ ‘ਤੇ ਨਾਭਾ ਤਹਿਸੀਲਦਾਰ ਨੂੰ ਪਟਿਆਲਾ ਤਹਿਸੀਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
