View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ- ਭਾਰਤੀ ਟੀਮ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਏ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਦੇ ਫਾਈਨਲ ਮੈਚ ’ਚ ਨਿਊਜ਼ੀਲੈਂਡ ਨੂੰ 96 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤ ਦੀ ਤਾਕਤਵਰ ਬੱਲੇਬਾਜ਼ੀ ਲਾਈਨ-ਅੱਪ ਨੇ ਨਿਊਜ਼ੀਲੈਂਡ ਵਿਰੁੱਧ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 20 ਓਵਰਾਂ ਵਿੱਚ 255 ਦਾ ਵੱਡਾ ਸਕੋਰ ਖੜ੍ਹਾ ਕਰ ਦਿੱਤਾ। ਇਹ T20 ਵਰਲਡ ਕੱਪ ਫਾਈਨਲ ਵਿੱਚ ਸਭ ਤੋਂ ਵੱਡਾ ਸਕੋਰ ਹੈ।

ਪਹਿਲੇ 6 ਓਵਰਾਂ ਵਿਚ 92 ਦੌੜਾਂ

ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦੀ ਭਾਰਤੀ ਬੱਲੇਬਾਜ਼ਾਂ ਅੱਗੇ ਇਕ ਵੀ ਨਾ ਚੱਲੀ ਜਦਕਿ ਭਾਰਤ ਦੇ ਖੱਬੇ-ਸੱਜੇ ਹੱਥ ਦੇ ਓਪਨਰ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਨੇ ਪਹਿਲੇ ਛੇ ਓਵਰਾਂ ਵਿੱਚ 92 ਦੌੜਾਂ ਬਣਾ ਕੇ ਦਬਾਅ ਬਣਾਇਆ। ਸੈਮਸਨ-ਸ਼ਰਮਾ ਜੋੜੀ T20 ਵਰਲਡ ਕੱਪ ਫਾਈਨਲ ਵਿੱਚ 50+ ਰਨ ਦੀ ਸਾਂਝ ਬਣਾਉਣ ਵਾਲੀ ਪਹਿਲੀ ਓਪਨਿੰਗ ਜੋੜੀ ਬਣ ਗਈ ਹੈ।

ਸੈਮਸਨ ਅਤੇ ਇਸ਼ਾਨ ਕਿਸ਼ਨ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ ਅਤੇ ਸਿਰਫ਼ 48 ਗੇਂਦਾਂ ‘ਤੇ ਦੂਜੇ ਵਿਕਟ ਲਈ 105 ਦੌੜਾਂ ਜੋੜੀਆਂ। ਉਸ ਨੇ 5 ਚੌਕੇ ਅਤੇ 8 ਛੱਕੇ ਮਾਰ ਕੇ 45 ਗੇਂਦਾਂ ‘ਤੇ 89 ਦੌੜਾਂ ਬਣਾਈਆਂ। ਉਹ ਤੀਜਾ ਖਿਡਾਰੀ ਬਣਿਆ ਜਿਸ ਨੇ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਅਤੇ ਫਾਈਨਲ ਦੋਵੇਂ ਵਿੱਚ ਅੱਧੀ ਸੈਂਚਰੀ ਬਣਾਈ। ਕਿਸ਼ਨ ਨੇ ਵੀ ਆਪਣੀ ਅੱਧੀ ਸੈਂਚਰੀ ਪੂਰੀ ਕੀਤੀ। 4 ਚੌਕੇ ਅਤੇ 4 ਛੱਕਿਆਂ ਨਾਲ, ਕਿਸ਼ਨ ਨੇ 25 ਗੇਂਦਾਂ ‘ਤੇ 54 ਦੌੜਾਂ ਬਣਾਈਆਂ।

256 ਦੌੜਾਂ ਬਣਾਉਣ ਦਾ ਟੀਚਾ

ਜੇਮਸ ਨੀਸ਼ਮ ਦੇ ਓਵਰ ਨੇ ਭਾਰਤ ਦੀ ਰਫ਼ਤਾਰ ਰੋਕੀ। ਸੈਮਸਨ ਇੱਕ ਫੁੱਲ ਟਾਸ ‘ਤੇ ਦੌੜ ਨਹੀਂ ਬਣਾ ਸਕਿਆ, ਅਤੇ ਉਸੇ ਓਵਰ ਵਿੱਚ ਕਿਸ਼ਨ ਅਤੇ ਸੂਰਯਕੁਮਾਰ ਯਾਦਵ ਵੀ ਆਉਟ ਹੋ ਗਏ, ਜਿਸ ਵਿੱਚ ਯਾਦਵ ਨੂੰ ਰਵਿੰਦਰਾ ਨੇ ਸ਼ਾਨਦਾਰ ਕੈਚ ਨਾਲ ਪਵਿਲੀਅਨ ਭੇਜਿਆ। ਇਸ ਤਰ੍ਹਾਂ ਭਾਰਤ 16ਵੇਂ ਓਵਰ ਵਿੱਚ 203/2 ਤੋਂ 204/4 ‘ਤੇ ਪਹੁੰਚ ਗਿਆ। ਕੁਝ ਸਮੇਂ ਲਈ ਦੌੜਾਂ ਦੀ ਗਤੀ ਹੌਲੀ ਹੋਈ, ਪਰ ਆਖ਼ਰੀ ਦੋ ਓਵਰਾਂ ਵਿੱਚ ਭਾਰਤ ਨੇ ਮੁੜ ਰਫ਼ਤਾਰ ਫੜੀ। ਸ਼ਿਵਮ ਦੁਬੇ ਨੇ ਤਿੰਨ ਚੌਕੇ ਅਤੇ ਦੋ ਛੱਕੇ ਮਾਰ ਕੇ ਆਖ਼ਰੀ ਓਵਰ ਵਿੱਚ 24 ਦੌੜਾਂ ਬਣਾਈਆਂ ਅਤੇ ਭਾਰਤ ਨੂੰ 250 ਤੋਂ ਉੱਪਰ ਲੈ ਗਿਆ। ਕੁੱਲ ਮਿਲਾ ਕੇ, ਭਾਰਤ ਨੇ 19 ਚੌਕੇ ਅਤੇ 18 ਛੱਕੇ ਮਾਰ ਕੇ ਬਾਊਂਡਰੀਆਂ ਰਾਹੀਂ 184 ਦੌੜਾਂ ਹਾਸਲ ਕੀਤੀਆਂ। ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 256 ਦੌੜਾਂ ਬਣਾਉਣ ਦਾ ਟੀਚਾ ਦਿੱਤਾ।

ਜਵਾਬੀ ਪਾਰੀ ਵਿੱਚ ਨਿਊਜ਼ੀਲੈਂਡ ਨੂੰ ਸ਼ੁਰੂਆਤੀ ਝਟਕੇ ਲੱਗੇ। ਫਿਨ ਐਲਨ, ਰਚਿਨ ਰਵਿੰਦਰਾ ਅਤੇ ਗਲੇਨ ਫਿਲਿਪਸ ਸਸਤੇ ਵਿੱਚ ਆਊਟ ਹੋ ਗਏ। ਐਲਨ, ਜਿਸਨੂੰ ਪਹਿਲਾਂ ਜੀਵਨਦਾਨ ਮਿਲਿਆ ਸੀ, ਅਕਸਰ ਪਟੇਲ ਦੀ ਗੇਂਦ ‘ਤੇ ਲਾਂਗ-ਆਨ ‘ਤੇ ਕੈਚ ਹੋ ਗਿਆ। ਅਗਲੇ ਓਵਰ ਵਿੱਚ ਜਸਪ੍ਰੀਤ ਬੁਮਰਾਹ ਨੇ ਪਹਿਲੀ ਹੀ ਗੇਂਦ ‘ਤੇ ਰਵਿੰਦਰਾ ਨੂੰ ਆਊਟ ਕਰ ਦਿੱਤਾ, ਜਦੋਂ ਇਸ਼ਾਨ ਕਿਸ਼ਨ ਨੇ ਸ਼ਾਨਦਾਰ ਡਾਈਵਿੰਗ ਕੈਚ ਲਿਆ। ਆਪਣੇ ਘਰੇਲੂ ਮੈਦਾਨ ‘ਤੇ ਖੇਡਦੇ ਹੋਏ ਅਕਸਰ ਪਟੇਲ ਨੇ ਫਿਲਿਪਸ ਨੂੰ ਬੋਲਡ ਕਰਕੇ ਸਕੋਰ 47/3 ਕਰ ਦਿੱਤਾ। ਅਹਿਮਦਾਬਾਦ ਵਿੱਚ ਨਿਊਜ਼ੀਲੈਂਡ ਦਾ ਤੇਜ਼ ਗੇਂਦਬਾਜ਼ੀ ‘ਤੇ ਨਿਰਭਰ ਕਰਨ ਦਾ ਫੈਸਲਾ ਉਲਟਾ ਪੈ ਗਿਆ। ਹੈਨਰੀ ਜਲਦੀ ਹੀ ਆਪਣਾ ਸੰਤੁਲਨ ਗੁਆ ਬੈਠਾ, ਜਦਕਿ ਲਾਕੀ ਫਰਗੂਸਨ ਨੂੰ ਭਾਰਤੀ ਬੱਲੇਬਾਜ਼ਾਂ ਨੇ ਨਿਸ਼ਾਨਾ ਬਣਾਇਆ ਅਤੇ ਉਸ ਦੇ ਦੋ ਓਵਰਾਂ ‘ਚੋਂ 48 ਦੌੜਾਂ ਕੱਢੀਆਂ। ਟਿਮ ਸਾਈਫਰਟ ਨੇ ਸਿਰਫ਼ 23 ਗੇਂਦਾਂ ‘ਤੇ ਆਪਣੀ ਅੱਧੀ ਸੈਂਚਰੀ ਪੂਰੀ ਕੀਤੀ ਅਤੇ ਨਿਊਜ਼ੀਲੈਂਡ 7 ਓਵਰਾਂ ਬਾਅਦ 68/3 ਬਣਾਏ। ਮਾਰਕ ਚੈਪਮੈਨ 8 ਗੇਂਦਾਂ ‘ਤੇ 3 ਦੌੜਾਂ ਬਣਾ ਕੇ ਹਾਰਦਿਕ ਪੰਡਿਆ ਦਾ ਸ਼ਿਕਾਰ ਹੋਇਆ। ਅਠਵੇਂ ਓਵਰ ਤੱਕ ਨਿਊਜ਼ੀਲੈਂਡ ਦਾ ਸਕੋਰ 72/4 ‘ਤੇ ਸੀ ਜੋ ਕਿ 12ਵੇਂ ਓਵਰ ’ਚ 119/5 ਹੋ ਗਿਆ। 15ਵੇਂ ਓਵਰ ਤਕ ਉਸਦੇ 6 ਖਿਲਾੜੀ ਆਉਟ ਹੋ ਚੁਕੇ ਸੀ ਅਤੇ ਜਿੱਤ ਲਈ 30 ਗੇਂਦਾ ਤੇ 117 ਰਨ ਬਣਾਉਣੇ ਸੀ। ਅਭਿਸ਼ੇਕ ਸ਼ਰਮਾ ਨੇ ਨਿਊਜ਼ੀਲੈਂਡ ਦੀ ਆਖਰੀ ਵਿਕੇਟ ਚਟਖਾ ਕੇ ਪੂਰੀ ਟੀਮ 159 ਤੇ ਪੈਵੇਲਿਅਨ ਭੇਜ ਦਿੱਤਾ। ਜਸਪ੍ਰੀਤ ਬੁਮਰਾਹ ‘ਪਲੇਅਰ ਆਫ਼ ਦ ਮੈਚ’ ਅਤੇ ਸੰਜੂ ਸੈਮਸਨ ‘ਪਲੇਅਰ ਆਫ਼ ਦ ਸੀਰੀਜ਼’ ਐਲਾਨੇ ਗਏ।

ਭਾਰਤ ਨੇ 3 ਵਾਰ ਆਪਣੇ ਨਾਂ ਕੀਤਾ ਟੀ20 ਵਿਸ਼ਵ ਕੱਪ

ਇਸ ਤੋਂ ਪਹਿਲਾਂ ਭਾਰਤ ਨੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦੋ ਵਾਰ, 2007 ਅਤੇ 2024 ਵਿੱਚ ਜਿੱਤਿਆ ਹੈ।
2007 ਦੀ ਜਿੱਤ: ਭਾਰਤ ਨੇ ਐਮ.ਐਸ. ਧੋਨੀ ਦੀ ਕਪਤਾਨੀ ਹੇਠ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਜੋਹਾਨਸਬਰਗ ਵਿੱਚ ਹੋਏ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5 ਦੌੜਾਂ ਨਾਲ ਹਰਾਇਆ ਸੀ।
2024 ਦੀ ਜਿੱਤ: ਭਾਰਤ ਨੇ ਆਪਣਾ ਦੂਜਾ ਖਿਤਾਬ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਜਿੱਤਿਆ। ਬਾਰਬਾਡੋਸ ਵਿੱਚ ਹੋਏ ਫਾਈਨਲ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਮਾਤ ਦਿੱਤੀ। ਇਸ ਜਿੱਤ ਦੇ ਨਾਲ, ਭਾਰਤ ਇੱਕ ਵੀ ਮੈਚ ਹਾਰੇ ਬਿਨਾਂ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ।2026 ਟੂਰਨਾਮੈਂਟ: 2026 ਦੇ ਟੂਰਨਾਮੈਂਟ ਨੂੰ ਜਿੱਤ ਕੇ ਭਾਰਤ ਨੇ ਲਗਾਤਾਰ ਦੂਜੀ ਵਾਰ ਟੀ-20 ਵਿਸ਼ਵ ਕੱਪ ਆਪਣੇ ਨਾਂ ਕੀਤਾ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਸੋਮਵਾਰ, ੨੬ ਫੱਗਣ (ਸੰਮਤ ੫੫੭ ਨਾਨਕਸ਼ਾਹੀ) (ਅੰਗ: ੭੩੧) ਸੂਹੀ ਮਹਲਾ

|

|

|

ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਵਿੱਚ ਥਾਣਾ ਹੈਬੋਵਾਲ ਦੇ ਅਧੀਨ ਚੰਦਰ ਨਗਰ

|

|

|

ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਦੇ ਜਲੰਧਰ ਬਾਈਪਾਸ ਰੋਡ ‘ਤੇ ਸਥਿਤ ICICI

|

|

|

ਖ਼ਬਰਿਸਤਾਨ ਨੈੱਟਵਰਕ: ਮਿਡਲ ਈਸਟ ਵਿੱਚ ਜਾਰੀ ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੇ

|

|

|

ਖ਼ਬਰਿਸਤਾਨ ਨੈੱਟਵਰਕ: ਮੋਗਾ ‘ਚ ਸਰਪੰਚ ਹਰਵਿੰਦਰ ਸਿੰਘ ਉਰਫ਼ ਹੈਪੀ ਕਤਲ

|

|

|

ਖ਼ਬਰਿਸਤਾਨ ਨੈੱਟਵਰਕ: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਇੱਕ ਗੰਭੀਰ ਘਟਨਾ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਧਮਕੀਆਂ ਦਾ ਸਿਲਸਿਲਾ ਰੁਕਣ ਦਾ ਨਾਂ

|

|

|

ਖ਼ਬਰਿਸਤਾਨ ਨੈੱਟਵਰਕ: ਪਾਕਿਸਤਾਨ ਗਈ ਸਰਬਜੀਤ ਕੌਰ ਮਾਮਲੇ ‘ਚ ਇੱਕ ਨਵਾਂ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ