View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਮਾਈ ਹੀਰਾ ਗੇਟ ‘ਚ ਸਥਿਤ ਪੰਜਾਬ ਨੇਸ਼ਨਲ ਬੈਂਕ ‘ਚ ਹੜਕੰਪ ਮਚ ਗਿਆ। ਜਿੱਥੇ ਇੱਕ ਪਰਿਵਾਰ ਦੇ 6 ਤੋਂ 7 ਤੋਲੇ ਸੋਨੇ ਦੇ ਗਹਿਣੇ ਲਾਕਰ ਵਿੱਚੋਂ ਗਾਇਬ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਦੇ ਮੁਤਾਬਕ 13 ਅਪ੍ਰੈਲ ਨੂੰ ਉਸ ਨੇ ਬੈਂਕ ਦਾ ਲਾਕਰ ਨੰਬਰ 336 ਚੈੱਕ ਕੀਤਾ ਸੀ, ਜਿਸ ਵਿੱਚ ਗਹਿਣੇ ਮੌਜੂਦ ਸਨ। ਪਰ ਅੱਜ ਜਦੋਂ ਉਹ ਕੁਝ ਹੋਰ ਗਹਿਣੇ ਰੱਖਣ ਲਈ ਬੈਂਕ ਆਇਆ ਤਾਂ ਉਸ ਨੇ ਦੇਖਿਆ ਕਿ ਲਾਕਰ ਵਿੱਚੋਂ ਗਹਿਣੇ ਗਾਇਬ ਹਨ।

ਸਤ ਨਗਰ ਦੇ ਰਹਿਣ ਵਾਲੇ ਪੀੜਤ ਜਤਿੰਦਰ ਚੱਢਾ ਨੇ ਦੱਸਿਆ ਕਿ ਸਾਲ 2000 ਵਿੱਚ ਉਸ ਦੀ ਮਾਂ ਨੇ ਉਸ ਦੀ ਪਤਨੀ ਨੂੰ ਗਹਿਣਿਆਂ ਦਾ ਸੈੱਟ ਦਿੱਤਾ ਸੀ। ਮਾਂ ਦਾ 2005 ਵਿੱਚ ਦੇਹਾਂਤ ਹੋ ਗਿਆ। ਇਸ ਤੋਂ ਬਾਅਦ 2007 ਵਿੱਚ ਉਸ ਨੇ ਗਹਿਣਿਆਂ ਨੂੰ ਸੁਰੱਖਿਆ ਲਈ ਪੰਜਾਬ ਨੇਸ਼ਨਲ ਬੈਂਕ ਦੇ ਲਾਕਰ ਵਿੱਚ ਰੱਖ ਦਿੱਤਾ ਸੀ।ਉਸ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਲਾਕਰ ਵਿੱਚ ਗਹਿਣੇ ਰੱਖਦਾ ਆ ਰਿਹਾ ਸੀ। ਪਰ ਅੱਜ 6 ਤੋਂ 7 ਤੋਲੇ ਦਾ ਸੋਨੇ ਦਾ ਸੈੱਟ ਗਾਇਬ ਹੋ ਗਿਆ ਹੈ।

ਇਸ ਮਾਮਲੇ ਵਿੱਚ ਜਦੋਂ ਉਸ ਨੇ ਬੈਂਕ ਮੈਨੇਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ। ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਗਾਇਬ ਹੋਏ ਸੈੱਟ ਵਿੱਚ ਗਲੇ ਦਾ ਹਾਰ, ਝੁਮਕੇ, ਟਿੱਕਾ ਆਦਿ ਸ਼ਾਮਲ ਸਨ।


ਪੀੜਤ ਨੇ ਕਿਹਾ ਕਿ ਬੈਂਕ ਤੋਂ ਗਹਿਣੇ ਗਾਇਬ ਹੋਣ ਦੇ ਬਾਵਜੂਦ ਕੋਈ ਵੀ ਜ਼ਿੰਮੇਵਾਰੀ ਨਹੀਂ ਲੈ ਰਿਹਾ। ਬੈਂਕ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਲਈ ਗਾਹਕ ਖੁਦ ਜ਼ਿੰਮੇਵਾਰ ਹੈ। ਸੀਸੀਟੀਵੀ ਫੁਟੇਜ ਬਾਰੇ ਪੁੱਛਣ ‘ਤੇ ਬੈਂਕ ਮੈਨੇਜਰ ਨੇ ਕਿਹਾ ਕਿ ਲਾਕਰ ਵਾਲੇ ਇਲਾਕੇ ਵਿੱਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ। ਉਨ੍ਹਾਂ ਨੇ ਕਿਹਾ ਕਿ ਮਾਮਲੇ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।

ਜਤਿੰਦਰ ਨੇ ਦੱਸਿਆ ਕਿ ਲਾਕਰ ਦੀ ਇੱਕ ਚਾਬੀ ਬੈਂਕ ਕੋਲ ਹੁੰਦੀ ਹੈ ਅਤੇ ਦੂਜੀ ਗਾਹਕ ਕੋਲ। ਅਜਿਹੇ ਵਿੱਚ ਜੇ ਬੈਂਕ ਜ਼ਿੰਮੇਵਾਰੀ ਨਹੀਂ ਲੈਂਦਾ ਤਾਂ ਫਿਰ ਗਾਹਕ ਤੋਂ ਲਾਕਰ ਦਾ ਕਿਰਾਇਆ ਕਿਉਂ ਲਿਆ ਜਾਂਦਾ ਹੈ? ਪੀੜਤ ਦੇ ਅਨੁਸਾਰ ਉਸ ਨੂੰ ਲਗਭਗ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ਨੇ ਪੀੜਤ ਦੇ ਬਿਆਨ ਦਰਜ ਕਰ ਲਏ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬੈਂਕ ਮੈਨੇਜਰ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜ ਦਿੱਤੀ ਹੈ। ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

|

|

|

ਤਰਨਤਾਰਨ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਪਿੰਡ ਦੁਗਲਵਾਲਾ

|

|

|

ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਅਤੇ ਯੁੱਧ ਨੂੰ

|

|

|

ਚੰਡੀਗੜ੍ਹ ਪ੍ਰਸ਼ਾਸਨ ਨੇ ਕੈਬ ਸੇਵਾ ਕੰਪਨੀ ਓਲਾ ਦੀ ਮੂਲ ਕੰਪਨੀ

|

|

|

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ