ਭੋਪਾਲ ਦੇ ਰਾਣੀ ਕਮਲਾਪਤੀ ਸਟੇਸ਼ਨ 'ਤੇ ਸ਼ੁੱਕਰਵਾਰ ਸਵੇਰੇ ਜੇਹਲਮ ਐਕਸਪ੍ਰੈਸ 'ਚ ਬੰਬ ਹੋਣ ਦੀ ਖਬਰ ਕਾਰਨ ਸਟੇਸ਼ਨ ਤੇ ਹਫੜਾ-ਦਫੜੀ ਮਚ ਗਈ । ਆਰਪੀਐਫ ਅਤੇ ਜੀਆਰਪੀ ਵੱਲੋਂ ਜਾਂਚ ਦੌਰਾਨ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ । ਟਰੇਨ ਦੀ ਤਲਾਸ਼ੀ ਲੈਂਦੇ ਹੋਏ ਮੌਕੇ 'ਤੇ ਡਾਗ ਸਕੁਐਡ ਨੂੰ ਵੀ ਬੁਲਾਇਆ ਗਿਆ।ਜ਼ਿਕਰਯੋਗ ਹੈ ਕਿ ਬੀਤੇ ਦਿਨ ਦਿੱਲੀ ਦੇ ਕੁਝ ਸਕੂਲਾਂ ਵਿਚ ਬੰਬ ਮਿਲਣ ਦੀ ਸੂਚਨਾ ਕਾਰਣ ਪੁਲਸ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ ਸੀ
ਜੇਹਲਮ ਐਕਸਪ੍ਰੈੱਸ 'ਚ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਟਰੇਨ ਦੇ ਐੱਸ-9 ਕੋਚ 'ਚ ਇਕ ਸ਼ੱਕੀ ਚੀਜ਼ ਰੱਖੀ ਗਈ ਸੀ। ਇਸ ਸੂਚਨਾ ਦੇ ਆਧਾਰ 'ਤੇ ਆਰਪੀਐਫ ਅਤੇ ਜੀਆਰਪੀ ਦੇ ਜਵਾਨਾਂ ਵੱਲੋਂ ਰਾਣੀ ਕਮਲਾਪਤੀ ਸਟੇਸ਼ਨ 'ਤੇ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ।ਜਾਂਚ ਦੌਰਾਨ ਟਰੇਨ ਦੇ ਅੰਦਰੋਂ ਕੁਝ ਨਹੀਂ ਮਿਲਿਆ।
ਜਾਂਚ ਤੋਂ ਬਾਅਦ ਟਰੇਨ ਭੋਪਾਲ ਰਵਾਨਾ ਹੋਈ
ਰੇਲਵੇ ਅਧਿਕਾਰੀ ਨੇ ਜਾਣਕਾਰੀ ਦੇਣ ਵਾਲੇ ਨੌਜਵਾਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕੋਚ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਹੈ। ਜਿਸ 'ਚ ਕਰੀਬ ਅੱਧਾ ਘੰਟਾ ਲੱਗਾ, ਹਾਲਾਂਕਿ ਟਰੇਨ 'ਚੋਂ ਕੁਝ ਨਹੀਂ ਮਿਲਿਆ, ਜਿਸ ਤੋਂ ਬਾਅਦ ਟਰੇਨ ਨੂੰ ਭੋਪਾਲ ਲਈ ਰਵਾਨਾ ਕੀਤਾ ਗਿਆ।