ਖਬਰਿਸਤਾਨ ਨੈੱਟਵਰਕ, ਸੰਗਰੂਰ: ਜ਼ਿਲ੍ਹੇ ਵਿੱਚ ਫਲਾਈਓਵਰ ਨੇੜੇ ਗੁਬਾਰੇ ਵਿੱਚ ਗੈਸ ਭਰਨ ਵਾਲੇ ਸਲੰਡਰ ਦੇ ਫਟਣ ਨਾਲ ਜ਼ਬਰਦਸਤ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੰਗਰੂਰ ਤੋਂ ਧੂਰੀ ਨੂੰ ਜਾਂਦੇ ਫਲਾਈਓਵਰ 'ਤੇ ਗੁਬਾਰੇ ਵਿੱਚ ਗੈਸ ਭਰਨ ਵਾਲੇ ਸਿਲੰਡਰ ਫਟਣ ਕਾਰਨ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗੁਬਾਰਾ ਵੇਚਣ ਵਾਲੇ ਅਤੇ ਉਸ ਦੇ 9ਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਦੀਆਂ ਲੱਤਾਂ ਕੱਟੀਆਂ ਗਈਆਂ ਹਨ ਅਤੇ ਹੱਥਾਂ ਅਤੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਹਨ।
ਇਸਦੀ ਚਪੇਟ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਆ ਗਿਆ ਜਿਸਦੇ 'ਤੇ ਗੰਭੀਰ ਸੱਟਾਂ ਲੱਗੀਆਂ। ਗੁਬਾਰੇ ਵੇਚਣ ਵਾਲੇ ਪਿਓ-ਪੁੱਤ ਹਨ ਜਿਨ੍ਹਾਂ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਹਨ, ਨੂੰ ਸੰਗਰੂਰ ਹਸਪਤਾਲ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ।
ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ
https://chat.whatsapp.com/IYWIxWuOGlq3AzG0mGNpz0