ਖਬਰਿਸਤਾਨ ਨੈਟਵਰਕ, ਨਵੀਂ ਦਿੱਲੀ- ਸੋਮਵਾਰ ਨੂੰ ਜਦੋਂ ਮੁੰਬਈ ਵਿਚ ਡਬਲੂ.ਪੀ.ਐੱਲ. ਯਾਨੀ ਮਹਿਲਾ ਆਈ.ਪੀ.ਐੱਲ. 2023 ਦੇ ਪਹਿਲੇ ਸੀਜ਼ਨ ਦੇ ਲਈ ਮਹਿਲਾ ਖਿਡਾਰੀਆਂ ਦੀ ਨੀਲਾਮੀ ਦੀ ਪ੍ਰਕਿਰਿਆ ਚੱਲ ਰਹੀ ਸੀ। ਉਥੇ ਹੀ ਰਾਜਸਥਾਨ ਦੇ ਬਾਡਮੇਰ ਵਿਚ ਇਕ 14 ਸਾਲ ਦੀ ਲੜਕੀ ਰੇਗਿਸਤਾਨ ਦੀ ਜ਼ਮੀਨ 'ਤੇ ਤਾਬੜਤੋੜ ਸ਼ਾਟਸ ਖੇਡ ਕੇ ਆਪਣੇ ਹੋਣ ਦਾ ਅਹਿਸਾਸ ਪੂਰੇ ਦੇਸ਼ ਨੂੰ ਕਰਾ ਰਹੀ ਸੀ।
ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸਰਹੱਦੀ ਬਾਡਮੇੜ ਜ਼ਿਲੇ ਦੇ ਛੋਟੇ ਜਿਹੇ ਪਿੰਡ ਸ਼ੇਰਪੁਰਾ ਦੀ 14 ਸਾਲ ਦੀ ਮੂਮਲ ਮੇਹਰ ਦੇ ਵੀਡੀਓ ਨੇ ਪੂਰੇ ਦੇਸ਼ ਵਿਚ ਤਹਿਲਕਾ ਮਚਾ ਦਿੱਤਾ ਹੈ। ਰਾਜਕੀ ਹਾਈ ਮਿਡਲ ਸਕੂਲ ਵਿਚ ਪੜਣ ਵਾਲੀ ਮੂਮਲ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਵਾਂਗ ਸ਼ਾਟਸ ਖੇਡ ਰਹੀ ਹੈ। ਉਸ ਦੀ ਬੱਲੇਬਾਜ਼ੀ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਉਹ ਕੋਈ ਵੱਡੇ ਪੱਧਰ ਦੀ ਕੌਮਾਂਤਰੀ ਪੱਧਰ ਦੀ ਬੱਲੇਬਾਜ਼ ਹੈ। ਜਿਸ ਨੇ ਵੀ ਉਸ ਦੀ ਇਸ ਵੀਡੀਓ ਨੂੰ ਦੇਖਿਆ ਉਹ ਦੇਖਦਾ ਹੀ ਰਹਿ ਗਿਆ।
ਸੋਸ਼ਲ ਵੀਡੀਓ 'ਤੇ ਵਾਇਰਲ ਹੋਈ ਮੂਮਲ ਦੇ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਕਈ ਤਰ੍ਹਾਂ ਦੇ ਕੁਮੈਂਟਸ ਕਰਕੇ ਲੜਕੀ ਦੀ ਹੌਸਲਾਅਫਜ਼ਾਈ ਕਰ ਰਹੇ ਹਨ। ਯੂਜ਼ਰਸ ਉਨ੍ਹਾਂ ਦੀ ਤੁਲਨਾ ਸੂਰਿਆ ਕੁਮਾਰ ਯਾਦਵ ਅਤੇ ਸ਼ੁਭਮਨ ਗਿੱਲ ਨਾਲ ਕਰ ਰਹੇ ਹਨ। ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਮੂਮਲ ਫਰੰਟਫੁੱਟ, ਬੈਕਫੁਟ, ਅਪਰ ਕੱਟ ਵਰਗੇ ਸ਼ਾਟਸ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਖੇਡ ਰਹੀ ਹੈ। ਇਕ ਯੂਜ਼ਰਸ ਨੇ ਲਿਖਿਆ 'ਮਾਰੀ ਛੋਰੀਆਂ ਛੋਰੋਂ ਸੇ ਕੰਮ ਹੈ ਕਿਆ'।
8ਵੀਂ ਕਲਾਸ ਵਿਚ ਪੜ੍ਹਣ ਵਾਲੀ ਮੂਮਲ ਦੇ ਪਿਤਾ ਗਰੀਬ ਕਿਸਾਨ ਹਨ ਪਰ ਆਰਥਿਕ ਤੰਗੀ ਦੀ ਵਜ੍ਹਾ ਨਾਲ ਉਹ ਆਪਣੀ ਧੀ ਦੇ ਇਸ ਹੁਨਰ ਨੂੰ ਨਿਖਾਰਣ ਲਈ ਅਕੈਡਮੀ ਨਹੀਂ ਭੇਜ ਪਾ ਰਹੇ ਹਨ। ਮੂਮਲ ਦੀ ਚਚੇਰੀ ਭੈਣ ਅਨਿਸ਼ਾ ਅਜੇ ਜੋਧਪੁਰ ਵਿਚ ਕ੍ਰਿਕਟ ਦੀ ਤਾਲੀਮ ਲੈ ਰਹੀ ਹੈ। ਚੈਲੇਂਜਰ ਕ੍ਰਿਕਟਰ ਟ੍ਰਾਫੀ ਅੰਡਰ-19 ਵਿਚ ਉਸ ਦੀ ਚੋਣ ਵੀ ਹੋਈ ਸੀ। ਸਲਮੇਰ ਦੇ ਸੰਸਦ ਮੈਂਬਰ ਕੈਲਾਸ਼ ਚੌਧਰੀ ਸਣੇ ਬੀ.ਜੇ.ਪੀ. ਕਾਂਗਰਸ ਦੇ ਕਈ ਨੇਤਾਵਾਂ ਨੇ ਆਪਣੇ ਸੋਸ਼ਲ ਅਕਾਉਂਟਸ 'ਤੇ ਬਾਡਮੇਰ ਦੀ ਇਸ ਧੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਉਸ ਦੇ ਹੁਨਰ ਦਾ ਬਖਾਨ ਕੀਤਾ ਹੈ।
ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ
https://chat.whatsapp.com/IYWIxWuOGlq3AzG0mGNpz0
ਖਬਰਿਸਤਾਨ ਪੰਜਾਬੀ ਦੇ ਟੈਲੀਗ੍ਰਾਮ ਗਰੁੱਪ ਨਾਲ ਜੁੜਨ ਲਈ ਕਲਿੱਕ ਕਰੋ
https://t.me/+hdfPXo2PROo4NGU1