ਫਿਲਮ ਐਨੀਮਲ ਦਾ ਗੀਤ ਅਰਜਨ ਵੈਲੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਅਰਜਨ ਵੈਲੀ ਕੌਣ ਸੀ?
ਭੁਪਿੰਦਰ ਬੱਬਲ ਦਾ ਗੀਤ ਸੁਣ ਕੇ ਮਨ ਵਿਚ ਜੋਸ਼ ਭਰ ਜਾਂਦਾ ਹੈ। ਇਸ ਤੋਂ ਪਹਿਲਾਂ ਫਿਲਮ ਪੁਤ ਜੱਟਾਂ ਦੇ ਦੇ ਗੀਤ ਵਿੱਚ ਅਰਜਨ ਦਾ ਜ਼ਿਕਰ ਕੀਤਾ ਗਿਆ ਸੀ। ਅਰਜਨ ਵੈਲੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੁੜਕਾ ਦਾ ਵਸਨੀਕ ਸੀ। ਉੱਚੇ ਲੰਬੇ ਕੱਦ ਕਾਠੀ ਵਾਲਾ ਅਰਜਨ ਬਹੁਤ ਅਮੀਰ ਸੀ।
ਉਸ ਕੋਲ ਮਕਾਫ਼ੀ ਜ਼ਮੀਨ ਸੀ। ਉਹ ਲੋੜਵੰਦਾਂ ਦੀ ਮਦਦ ਕਰਦਾ ਸੀ। ਪਰ ਉਹ ਵਿਸ਼ਵਾਸਘਾਤ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਕਿਹਾ ਜਾਂਦਾ ਹੈ ਕਿ ਇੱਕ ਵਾਰ ਅਰਜਨ ਨੇ ਇੱਕ ਗਰੀਬ ਵਿਅਕਤੀ ਲਈ ਪੁਲਿਸ ਵਾਲੇ ਦਾ ਹੱਥ ਤੋੜ ਦਿੱਤਾ ਸੀ। ਜਿਸ ਤੋਂ ਬਾਅਦ ਉਸ ਦਾ ਨਾਂ ਵੈਲੀ ਪੈ ਗਿਆ।
ਵੰਡ ਵੇਲੇ ਕੀਤੀ ਲੋਕਾਂ ਦੀ ਮਦਦ
ਜਦੋਂ 1947 ਵਿੱਚ ਦੇਸ਼ ਦੀ ਵੰਡ ਹੋਈ ਤਾਂ ਉਸਨੇ ਮਲੇਰਕੋਟਲਾ ਵਿੱਚ ਮੁਸਲਿਮ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ। ਉਸਨੇ ਮੁਸਲਿਮ ਦੋਸਤ ਰੱਲਾ ਤੇਲੀ ਦੀ ਮਦਦ ਕੀਤੀ, ਮਲੇਰਕੋਟਲਾ ਤਕ ਉਸਦੇ ਰਸਤੇ ਨੂੰ ਸੁਰੱਖਿਅਤ ਯਕੀਨੀ ਬਣਾਇਆ। ਅਰਜਨ ਬਾਅਦ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਬਣ ਗਿਆ ਅਤੇ 'ਪੰਜਾਬੀ ਸੂਬਾ ਮੋਰਚੇ' ਵਿੱਚ ਹਿੱਸਾ ਲੈਣ ਲਈ ਫ਼ਿਰੋਜ਼ਪੁਰ ਜੇਲ੍ਹ ਵਿੱਚ ਰਿਹਾ। ਉਨ੍ਹਾਂ ਦੀ ਸੇਵਾ ਅਤੇ ਲੋਕਾਂ ਦੇ ਪਿਆਰ ਕਾਰਨ ਉਹ ਅਰਜਨ ਵੈਲੀ ਤੋਂ ਅਰਜਨ ਬਾਬਾ ਬਣ ਗਏ।
ਇਕੱਲਿਆਂ ਕੀਤਾ ਸੀ ਬਦਮਾਸ਼ਾਂ ਦਾ ਮੁਕਾਬਲਾ
1968 ਵਿੱਚ ਅਰਜਨ ਵੈਲੀ ਨੇ ਰਜਿੰਦਰਾ ਹਸਪਤਾਲ, ਪਟਿਆਲਾ ਵਿੱਚ ਆਖਰੀ ਸਾਹ ਲਿਆ। ਅਪਰੇਸ਼ਨ ਤੋਂ ਬਾਅਦ ਡਾਕਟਰਾਂ ਦੀ ਸਲਾਹ ਦੇ ਬਾਵਜੂਦ, ਉਹ ਬਾਹਰ ਨਿਕਲ ਗਿਆ ਅਤੇ ਉਸ ਦੇ ਟਾਂਕੇ ਖੁੱਲ੍ਹ ਗਏ, ਜਿਸ ਨਾਲ ਬਹੁਤ ਜ਼ਿਆਦਾ ਖੂਨ ਵਹਿ ਗਿਆ ਤੇ ਉਸ ਦੀ ਮੌਤ ਹੋ ਗਈ। ਅਰਜਨ 'ਤੇ ਲਿਖਿਆ ਇਹ ਗੀਤ ਅਰਜਨ ਦੀ ਬਹਾਦਰੀ ਬਾਰੇ ਦੱਸਦਾ ਹੈ ਕਿ ਕਿਵੇਂ ਉਸ ਨੇ ਦੋ ਦੋਸਤਾਂ ਨਾਲ ਬਦਮਾਸ਼ਾਂ ਦਾ ਮੁਕਾਬਲਾ ਕੀਤਾ।
ਗਾਣਾ ਸੁਣਨ ਲਈ ਹੇਠਾਂ ਲਿੰਕ 'ਤੇ ਕਲਿੱਕ ਕਰੋ
https://www.youtube.com/watch?v=zqGW6x_5N0k