ਏਸ਼ੀਅਨ ਖੇਡਾਂ ਵਿੱਚ ਦੋ ਚਾਂਦੀ ਦੇ ਤਗਮੇ ਜਿੱਤਣ ਤੋਂ ਬਾਅਦ ਐਥਲੀਟ ਹਰਮਿਲਨ ਬੈਂਸ ਅੱਜ ਪਹਿਲੀ ਵਾਰ ਐਚ.ਐਮ.ਵੀ ਕਾਲਜ ਜਲੰਧਰ ਪਹੁੰਚੀ। ਕਾਲਜ ਪਹੁੰਚਣ ‘ਤੇ ਹਰਮਿਲਨ ਬੈਂਸ ਅਤੇ ਉਸ ਦੇ ਮਾਪਿਆਂ ਦਾ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਐਚ.ਐਮ.ਵੀ ਕਾਲਜ ਦੇ ਪ੍ਰਿੰਸੀਪਲ ਅਜੈ ਸਰੀਨ ਨੇ ਹਰਮਿਲਨ ਬੈਂਸ ਨੂੰ ਸਨਮਾਨਿਤ ਵੀ ਕੀਤਾ।
ਹਰਮਿਲਨ ਬੈਂਸ ਦੇ ਨਾਲ ਉਸ ਦੇ ਮਾਤਾ-ਪਿਤਾ ਵੀ ਕਾਲਜ ਪਹੁੰਚੇ ਅਤੇ ਕਾਲਜ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਨਮਾਨ ਵੀ ਕੀਤਾ।
ਕਾਲਜ ਆ ਕੇ ਮਹਿਸੂਸ ਨਹੀਂ ਹੋਇਆ ਕਿ ਪਹਿਲੀ ਵਾਰ ਆਈ ਹਾਂ
ਹਰਮਿਲਨ ਬੈਂਸ ਨੇ ਕਾਲਜ ਵਿੱਚ ਆ ਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਐਚ.ਐਮ.ਵੀ ਕਾਲਜ ਤੋਂ ਅੰਗਰੇਜ਼ੀ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਹੀ ਹੈ, ਅੱਜ ਕਾਲਜ ਵਿੱਚ ਆ ਕੇ ਬਹੁਤ ਖੁਸ਼ ਹੈ। ਉਸ ਨੂੰ ਹਮੇਸ਼ਾ ਸਟਾਫ਼ ਦਾ ਸਹਿਯੋਗ ਮਿਲਿਆ। ਇਸ ਕਾਰਨ ਉਹ ਦੇਸ਼-ਵਿਦੇਸ਼ ਵਿਚ ਨਾਂਅ ਰੌਸ਼ਨ ਕਰ ਰਹੀ ਹੈ। ਹਰਮਿਲਨ ਬੈਂਸ ਨੇ ਕਿਹਾ ਕਿ ਏਸ਼ੀਅਨ ਖੇਡਾਂ ਵਿਚ ਤਮਗਾ ਜਿੱਤਣ ਤੋਂ ਬਾਅਦ ਉਸ ਦਾ ਅਗਲਾ ਟੀਚਾ ਓਲੰਪੀਅਨ ਬਣਨਾ ਹੈ।
ਮਾਣ ਹੈ ਕਿ ਸਾਡੇ ਕਾਲਜ ਦੇ ਵਿਦਿਆਰਥੀ ਵਿਦੇਸ਼ਾਂ ਵਿੱਚ ਨਾਂ ਰੌਸ਼ਨ ਰਹੇ ਹਨ - ਅਜੇ ਸਰੀਨ
ਕਾਲਜ ਦੇ ਪ੍ਰਿੰਸੀਪਲ ਅਜੈ ਸਰੀਨ ਨੇ ਦੱਸਿਆ ਕਿ ਹਰਮਿਲਨ ਬੈਂਸ ਸਾਡੇ ਕਾਲਜ ਤੋਂ ਪੋਸਟ ਗ੍ਰੈਜੂਏਟ ਅੰਗਰੇਜ਼ੀ ਕਰ ਰਹੀ ਹੈ। ਸਾਨੂੰ ਮਾਣ ਹੈ ਕਿ ਉਹ ਸਾਡੇ ਕਾਲਜ ਦਾ ਹਿੱਸਾ ਹੈ। ਕਾਲਜ ਦੇ ਖੇਡ ਵਿਭਾਗ ਦੇ ਬਾਹਰ ਹਰਮਿਲਨ ਬੈਂਸ ਦੇ ਨਾਂ ਦਾ ਬੂਟਾ ਲਗਾਇਆ ਗਿਆ ਹੈ, ਜੋ ਹਰ ਖਿਡਾਰੀ ਨੂੰ ਪ੍ਰੇਰਿਤ ਕਰੇਗਾ।