ਖਬਰਿਸਤਾਨ ਨੈੱਟਵਰਕ, ਨਿਊਜ਼ ਡੈਸਕ - ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਖਤਮ ਹੋਣ ਤੋਂ ਬਾਅਦ ਹੁਣ ਉਸਨੂੰ ਨੂੰ ਸਰਕਾਰੀ ਘਰ ਖਾਲੀ ਕਰਨ ਦਾ ਨੋਟਿਸ ਵੀ ਮਿਲਿਆ ਹੈ। ਇਸ ਦੌਰਾਨ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੇ ਰਾਹੁਲ ਗਾਂਧੀ ਦੀ ਕਾਰ ਚਲਾਉਂਦੇ ਹੋਏ ਤਸਵੀਰ ਸਾਂਝੀ ਕਰਦਿਆਂ ਕਿਹਾ ਹੈ ਕਿ ਹੁਣ ਉਨ੍ਹਾਂ ਦਾ ਚਲਾਨ ਕੱਟਿਆ ਜਾਵੇ ਕਿਉਂਕਿ ਰਾਹੁਲ ਗਾਂਧੀ ਜਿਸ ਵਾਹਨ ਨੂੰ ਚਲਾ ਰਹੇ ਹਨ, ਉਸ ਦਾ ਪ੍ਰਦੂਸ਼ਣ (ਪੀ.ਯੂ.ਸੀ.ਸੀ.) ਪਹਿਲਾਂ ਹੀ ਖਤਮ ਹੋ ਚੁੱਕਾ ਹੈ।
ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੇ ਰਾਹੁਲ ਗਾਂਧੀ ਦੀ ਗੱਡੀ ਚਲਾਉਂਦੇ ਹੋਏ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਚਲਾਈ ਗਈ ਗੱਡੀ ਦਾ ਪ੍ਰਦੂਸ਼ਣ 27 ਜਨਵਰੀ ਨੂੰ ਹੀ ਖ਼ਤਮ ਹੋ ਗਿਆ ਹੈ। ਦਿੱਲੀ ਪੁਲਿਸ ਨੂੰ ਉਨ੍ਹਾਂ ਦਾ ਚਲਾਨ ਭੇਜਣਾ ਚਾਹੀਦਾ ਹੈ। ਬੱਗਾ ਨੇ ਗੱਡੀ ਦੇ ਵੇਰਵੇ ਵੀ ਸਾਂਝੇ ਕੀਤੇ ਹਨ।
ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ