ਖਬਰਿਸਤਾਨ ਨੈੱਟਵਰਕ ਨਿਊਜ਼ ਡੈਸਕ- ਬੈਂਕ ਨਾਲ ਸਬੰਧਤ ਜੇਕਰ ਕੋਈ ਤੁਹਾਡਾ ਕੰਮ ਅਧੂਰਾ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਨਿਪਟਾ ਲਓ ਕਿਉਂਕਿ ਆਉਣ ਵਾਲੇ ਦਿਨਾਂ 'ਚ ਹੋਲੀ ਅਤੇ ਕਈ ਵੱਡੇ ਤਿਉਹਾਰਾਂ ਕਾਰਨ ਬੈਂਕ ਬੰਦ ਰਹਿਣ ਵਾਲੇ ਹਨ।
ਜਾਣਕਾਰੀ ਅਨੁਸਾਰ ਆਰਬੀਆਈ ਦੇ ਬੈਂਕਿੰਗ ਕੈਲੰਡਰ ਮੁਤਾਬਕ ਹੋਲਿਕਾ ਦਹਨ ਮੌਕੇ ਕੁਝ ਰਾਜਾਂ ਵਿੱਚ 7 ਮਾਰਚ ਨੂੰ ਬੈਂਕ ਬੰਦ ਹਨ। ਇਸ ਵਿੱਚ ਦੇਹਰਾਦੂਨ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਪਣਜੀ, ਰਾਂਚੀ ਅਤੇ ਸ਼੍ਰੀਨਗਰ ਦੇ ਨਾਮ ਸ਼ਾਮਲ ਹਨ।
ਇਸ ਦੇ ਨਾਲ ਹੀ ਅਗਰਤਲਾ, ਅਹਿਮਦਾਬਾਦ, ਆਇਜੌਲ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਦੇਹਰਾਦੂਨ ਅਤੇ ਗੰਗਟੋਕ ਸਮੇਤ ਕੁਝ ਸ਼ਹਿਰਾਂ ਵਿੱਚ ਹੋਲੀ ਦੇ ਤਿਉਹਾਰ ਮੌਕੇ ਬੈਂਕ 8 ਮਾਰਚ ਨੂੰ ਬੰਦ ਰਹਿਣਗੇ। ਇਸ ਤੋਂ ਇਲਾਵਾ 9 ਮਾਰਚ ਨੂੰ ਹੋਲੀ ਕਾਰਨ ਬਿਹਾਰ 'ਚ ਦੂਜੇ ਦਿਨ ਵੀ ਬੈਂਕ ਬੰਦ ਰਹਿਣਗੇ।
ਬੈਂਕ ਛੁੱਟੀਆਂ ਦੇ ਬਾਵਜੂਦ ਸਾਰੀਆਂ ਆਨਲਾਈਨ ਅਤੇ ਏਟੀਐਮ ਸੇਵਾਵਾਂ ਜਾਰੀ ਰਹਿਣਗੀਆਂ। ਤੁਸੀਂ ਔਨਲਾਈਨ ਉਪਲਬਧ ਸਾਰੀਆਂ ਸਹੂਲਤਾਂ ਦਾ ਲਾਭ ਲੈ ਸਕਦੇ ਹੋ।
ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ
https://chat.whatsapp.com/IYWIxWuOGlq3AzG0mGNpz0
ਖਬਰਿਸਤਾਨ ਪੰਜਾਬੀ ਦੇ ਟੈਲੀਗ੍ਰਾਮ ਗਰੁੱਪ ਨਾਲ ਜੁੜਨ ਲਈ ਕਲਿੱਕ ਕਰੋ
https://t.me/+hdfPXo2PROo4NGU1