ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਤੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੋਇਆ ਪਥਰਾਵ

Bollywood news, Emraan Hashmi, bollywood news

ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਤੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੋਇਆ ਪਥਰਾਵ

ਖ਼ਬਰਿਸਤਾਨ  ਨੈੱਟਵਰਕ -  ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਇਸ ਸਮੇਂ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਹਾਲ ਹੀ ‘ਚ ਜਦੋਂ ਅਦਾਕਾਰ ਸ਼ਾਮ ਨੂੰ ਸ਼ੂਟਿੰਗ ਖਤਮ ਕਰਕੇ ਬਾਹਰ ਆਏ ਤਾਂ ਇਕ ਅਣਜਾਣ ਵਿਅਕਤੀ ਨੇ ਉਨ੍ਹਾਂ ‘ਤੇ ਪੱਥਰ ਸੁੱਟੇ। ਹਾਲਾਂਕਿ ਪੱਥਰਬਾਜ਼ ਦੀ ਪਛਾਣ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਪੂਰੀ ਘਟਨਾ ਬਾਰੇ ਅਨੰਤਨਾਗ ਪੁਲਿਸ ਨੇ ਵੀ ਆਪਣਾ ਬਿਆਨ ਜਾਰੀ ਕੀਤਾ ਹੈ।

ਪੁਲਸ ਨੇ ਆਪਣੇ ਬਿਆਨ ‘ਚ ਕਿਹਾ ਕਿ ‘ਪਹਿਲਗਾਮ’ ‘ਚ ਚੱਲ ਰਹੀ ਫਿਲਮ ਦੀ ਸ਼ੂਟਿੰਗ ਦੌਰਾਨ 18 ਸਤੰਬਰ ਦੀ ਸ਼ਾਮ 7:15 ਵਜੇ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਇਕ ਬਦਮਾਸ਼ ਨੇ ਕਰੂ ਮੈਂਬਰਾਂ ‘ਤੇ ਪਥਰਾਅ ਕਰ ਦਿੱਤਾ। ਇਸ ਮਾਮਲੇ ਵਿੱਚ ਪਹਿਲਗਾਮ ਥਾਣੇ ਵਿੱਚ ਐਫਆਈਆਰ  ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਬਦਮਾਸ਼ ਦੀ ਪਛਾਣ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।

ਕਿਸ – ਕਿਸ ਫਿਲਮ ‘ਚ ਨਜ਼ਰ ਆਉਣਗੇ

ਤੁਹਾਨੂੰ ਦੱਸ ਦੇਈਏ ਕਿ ‘ਗ੍ਰਾਊਂਡ ਜ਼ੀਰੋ’ ਨੂੰ ਤੇਜਸ ਦੇਉਸਕਰ ਡਾਇਰੈਕਟ ਕਰ ਰਹੇ ਹਨ। ਇਸ ਤੋਂ ਇਲਾਵਾ ਇਮਰਾਨ ਹਾਸ਼ਮੀ ਸਲਮਾਨ ਖਾਨ ਨਾਲ ਅਕਸ਼ੇ ਕੁਮਾਰ ਦੀ ‘ਸੈਲਫੀ’ ਅਤੇ ‘ਟਾਈਗਰ 3’ ‘ਚ ਨਜ਼ਰ ਆਉਣਗੇ। ਖਬਰਾਂ ਦੀ ਮੰਨੀਏ ਤਾਂ ‘ਟਾਈਗਰ 3’ ‘ਚ ਇਮਰਾਨ ਦੀ ਨੈਗੇਟਿਵ ਭੂਮਿਕਾ ਹੋਵੇਗੀ। ਹਾਲ ਹੀ ‘ਚ ਅਭਿਨੇਤਾ ਨੂੰ ‘ਦਿਬੂਕ’ ਅਤੇ ‘ਚਹਿਰੇ’ ‘ਚ ਦੇਖਿਆ ਗਿਆ ਸੀ ਅਤੇ ਅਭਿਨੇਤਾ ਦੀਆਂ ਦੋਵੇਂ ਫਿਲਮਾਂ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ ਸੀ।


Sep 20 2022 11:22AM
Bollywood news, Emraan Hashmi, bollywood news
Source:

ਨਵੀਂ ਤਾਜੀ

ਸਿਆਸੀ