ਅਮ੍ਰਿੰਤਸਰ 'ਚ ਰਾਧਾ ਸੁਆਮੀ ਡੇਰਾ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਵਜੋਂ ਨਾਮਜ਼ਦ ਕੀਤਾ ਹੈ, ਪਰ ਬਾਅਦ ‘ਚ ਦੇਰ ਰਾਤ ਡੇਰਾ ਬਿਆਸ ਨੇ ਸਪੱਸ਼ਟੀਕਰਨ ਜਾਰੀ ਕੀਤਾ ਕਿ ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਬਿਆਸ ਦੇ ਮੁਖੀ ਰਹਿਣਗੇ। ਹਾਲੇ ਜਸਦੀਪ ਸਿੰਘ ਗਿੱਲ ਨੂੰ ਗੱਦੀ ਨਹੀਂ ਸੌਂਪੀ ਗਈ ਹੈ ਤੇ ਕੋਈ ਵੀ ਦਸਤਾਰਬੰਦੀ ਦਾ ਪ੍ਰੋਗਰਾਮ ਨਹੀਂ ਹੈ।
ਡੇਰੇ ਬਿਆਸ ਨੇ ਸਪੱਸ਼ਟੀਕਰਨ ਕੀਤਾ ਜਾਰੀ
ਡੇਰੇ ਬਿਆਸ ਨੇ ਸਪੱਸ਼ਟੀਕਰਨ ਜਾਰੀ ਕੀਤਾ ਕਿ ਅਜੇ ਜਸਦੀਪ ਸਿੰਘ ਗਿਲ ਨੂੰ ਗੱਦੀ ਨਹੀਂ ਸੌਂਪੀ ਗਈ ਹੈ ਤੇ ਕੋਈ ਵੀ ਦਸਤਾਰਬੰਦੀ ਦਾ ਪ੍ਰੋਗਰਾਮ ਨਹੀਂ ਹੈ | ਬਾਬਾ ਜੀ ਤੰਦਰੁਸਤ ਹਨ ਅਤੇ ਅਤੇ ਉਹ ਸਤਿਸੰਗ ਅਤੇ ਨਾਮ ਦਾਨ ਦਿੰਦੇ ਰਹਿਣਗੇ | ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਰਾਧਾ ਸੁਆਮੀ ਸਤਿਸੰਗ ਬਿਆਸ (RSSB) ਦੇ ਮੌਜੂਦਾ ਸੰਤ ਸਤਿਗੁਰੂ ਹਨ। ਅਤੇ ਗੱਦੀਨਸ਼ੀਨ (ਮਹਾਰਾਜ ਬਣਨ ਲਈ) ਜਸਦੀਪ ਸਿੰਘ ਗਿੱਲ ਉਪ-ਨਿਯੁਕਤ ਹਨ। ਜੋ ਗੁਰਿੰਦਰ ਸਿੰਘ ਢਿੱਲੋਂ ਨਾਲ ਬੈਠਣਗੇ ਤੇ ਉਨ੍ਹਾਂ ਦੀ ਸੁਰੱਖਿਆ ਹੇਠ ਰਹਿਣਗੇ।
ਵਿਦੇਸ਼ਾਂ 'ਚ ਹੋਣ ਵਾਲੇ ਸਾਰੇ ਸਤਸੰਗ ਕਰਨਗੇ ਜਸਦੀਪ ਸਿੰਘ ਗਿੱਲ
ਡੇਰੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ 'ਤੇ ਧਿਆਨ ਨਾ ਦੇਣ ਅਤੇ ਬਿਆਸ ਪਹੁੰਚਣ ਲਈ ਜਲਦਬਾਜ਼ੀ ਨਾ ਕਰਨ ਕਿਉਂਕਿ ਉੱਥੇ ਕੋਈ ਰਸਮੀ ਪ੍ਰੋਗਰਾਮ ਨਹੀਂ ਹੈ। ਜਸਦੀਪ ਸਿੰਘ ਗਿੱਲ ਡੇਰਾ ਮੁਖੀ ਨਾਲ ਸਤਿਸੰਗ ਕੇਂਦਰ ਦਾ ਦੌਰਾ ਕਰਨਗੇ। ਜਦੋਂ ਕਿ ਵਿਦੇਸ਼ਾਂ ਵਿੱਚ ਸਾਰੇ ਸਤਿਸੰਗ ਡਿਪਟੀ ਜਸਦੀਪ ਗਿੱਲ ਕਰਨਗੇ।